ਕਰਨਾਟਕ: ਬੈਂਗਲੁਰੂ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ (ਬੀਐਮਸੀਆਰਆਈ) ਦੇ ਮਹਿਲਾ ਹੋਸਟਲ ਵਿੱਚ ਰਹਿਣ ਵਾਲੀਆਂ 47 ਵਿਦਿਆਰਥਣਾਂ ਅਚਾਨਕ ਬਿਮਾਰ ਹੋ ਗਈਆਂ। ਜਿਸ ਤੋਂ ਬਾਅਦ ਸਾਰੀਆਂ ਬੀਮਾਰ ਵਿਦਿਆਰਥਣਾਂ ਨੂੰ ਸ਼ੁੱਕਰਵਾਰ ਨੂੰ ਵਿਕਟੋਰੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਵਿਕਟੋਰੀਆ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ 29 ਵਿਦਿਆਰਥਣਾਂ, ਐਚ ਬਲਾਕ ਵਿੱਚ ਪੰਜ ਅਤੇ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਚਾਰ ਦਾ ਇਲਾਜ ਚੱਲ ਰਿਹਾ ਹੈ।
ਹੈਜ਼ਾ ਫੈਲਣ ਦਾ ਖਦਸ਼ਾ : ਬੀਐਮਸੀਆਰਆਈ ਦੇ ਮੁਖੀ ਅਤੇ ਡਾਇਰੈਕਟਰ ਡਾਕਟਰ ਰਮੇਸ਼ ਕ੍ਰਿਸ਼ਨ ਨੇ ਦੱਸਿਆ ਕਿ ਸਾਰੀਆਂ ਬਿਮਾਰ ਵਿਦਿਆਰਥਣਾਂ ਡੀਹਾਈਡ੍ਰੇਸ਼ਨ ਅਤੇ ਲੂਜ਼ ਮੋਸ਼ਨ ਦੀ ਸ਼ਿਕਾਇਤ ਕਰ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਰੈਜ਼ੀਡੈਂਟ ਡਾਕਟਰਾਂ ਨੇ ਹੋਸਟਲ 'ਚ ਹੈਜ਼ਾ ਫੈਲਣ ਦਾ ਖਦਸ਼ਾ ਪ੍ਰਗਟਾਇਆ ਹੈ, ਹਾਲਾਂਕਿ ਵਿਕਟੋਰੀਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ (ਐੱਮ.ਐੱਸ.) ਅਤੇ ਕਰਨਾਟਕ ਦੇ ਸਿਹਤ ਵਿਭਾਗ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਹੈਜ਼ਾ ਦੀ ਪੁਸ਼ਟੀ ਕਰਨ ਲਈ ਲੋੜੀਂਦੇ ਸਟੂਲ ਕਲਚਰ ਟੈਸਟ ਦੇ ਪੱਕੇ ਨਤੀਜੇ ਅਜੇ ਪ੍ਰਾਪਤ ਨਹੀਂ ਹੋਏ ਹਨ।
ਵਿਦਿਆਰਥੀਆਂ ਦੀ ਹਾਲਤ: ਬੀਐਮਸੀਆਰਆਈ ਦੇ ਮੁਖੀ ਅਤੇ ਡਾਇਰੈਕਟਰ ਡਾਕਟਰ ਰਮੇਸ਼ ਕ੍ਰਿਸ਼ਨ ਨੇ ਦੱਸਿਆ ਕਿ ਫਿਲਹਾਲ ਇਲਾਜ ਅਧੀਨ ਸਾਰੇ ਵਿਦਿਆਰਥੀਆਂ ਦੀ ਸਿਹਤ ਸਥਿਰ ਹੈ। ਨਮੂਨੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਇਲਾਜ ਐਂਟੀਬਾਇਓਟਿਕਸ ਅਤੇ IV ਤਰਲ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ। ਬੈਂਗਲੁਰੂ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਦੇ ਡੀਨ ਅਤੇ ਡਾਇਰੈਕਟਰ ਡਾ. ਰਮੇਸ਼ ਕ੍ਰਿਸ਼ਨ ਨੇ ਕਿਹਾ ਕਿ ਅਸੀਂ ਰਿਪੋਰਟ ਦੀ ਉਡੀਕ ਕਰ ਰਹੇ ਹਾਂ।
ਇਸ ਦੇ ਨਾਲ ਹੀ, ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇੰਨੀ ਵੱਡੀ ਗਿਣਤੀ 'ਚ ਵਿਦਿਆਰਥਣਾਂ ਅਚਾਨਕ ਬਿਮਾਰ ਕਿਉਂ ਹੋ ਗਈਆਂ।