ਪੰਜਾਬ

punjab

ਅਣਪਛਾਤੇ ਚੋਰਾਂ ਨੇ ਸੋਨੇ ਚਾਂਦੀ ਸਣੇ ਨਕਦੀ 'ਤੇ ਫੇਰਿਆ ਹੱਥ, ਸਵਾ ਦੋ ਲੱਖ ਨਕਦੀ ਸਣੇ 7 ਲੱਖ ਦੀ ਚੋਰੀ

By

Published : May 18, 2022, 6:07 PM IST

ਅੰਮ੍ਰਿਤਸਰ: ਅਣਪਛਾਤੇ ਚੋਰਾਂ ਨੇ ਸੋਨੇ ਚਾਂਦੀ ਸਣੇ ਨਕਦੀ 'ਤੇ 1 ਲੱਖ ਤੋਂ ਵੱਧ ਨਕਦੀ ਸਣੇ 7 ਲੱਖ ਦੀ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਘਰ ਮਾਲਕਾਂ ਦੇ ਘਰਾਂ ਵਿੱਚ ਸੁੱਤੇ ਹੋਣ ਦੇ ਬਾਵਜੂਦ ਬੇਖੌਫ ਚੋਰ ਲੁਟੇਰੇ ਘਰਾਂ ਵਿੱਚੋਂ ਚੋਰੀ ਕਰਕੇ ਲੈ ਗਏ। ਘਰ ਮਾਲਕ ਸੋਨੀਆ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਦੇ ਇੱਕ ਕਮਰੇ 'ਚ ਸੁੱਤੇ ਸਨ 'ਤੇ ਸਵੇਰੇ ਉੱਠਣ ਕੇ ਜਦੋਂ ਘਰ ਦਾ ਕੁਝ ਸਮਾਨ ਖਿਲਰਿਆ ਦੇਖਿਆ। ਲਾਕਰ ਦਾ ਤਾਲਾ ਕਿਸੇ ਭਾਰੀ ਚੀਜ ਨਾਲ ਤੋੜਿਆ ਹੋਇਆ ਸੀ। ਜਿਸ ਵਿੱਚ ਪਈ ਨਕਦੀ, ਮੋਬਾਇਲ ਅਤੇ ਸੋਨੇ ਚਾਂਦੀ ਦੇ ਗਹਿਿਣਆਂ ਤੋਂ ਇਲਾਵਾ ਕੁਝ ਕਾਗਜਾਤ ਆਦਿ ਸਮਾਨ ਚੋਰੀ ਹੋ ਚੁੱਕਾ ਸੀ। ਸੋਨੀਆ ਨੇ ਦੱਸਿਆ ਕਿ ਕਰੀਬ 6 ਤੋਂ 7 ਲੱਖ ਰੁਪੈ ਦੀ ਚੋਰੀ ਹੋਈ ਹੈ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪ੍ਰਮੋਦ ਕੁਮਾਰ ਦੇ ਘਰ ਚੋਰੀ ਹੋਈ ਹੈ ਅਤੇ ਕਰੀਬ ਸਾਢੇ ਕੁ ਚਾਰ ਲੱਖ ਦੀ ਚੋਰੀ ਹੋਈ ਹੈ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ABOUT THE AUTHOR

...view details