ਸਰਕਾਰੀ ਸ਼ਰਤਾਂ ਤੋਂ ਬਾਅਦ ਖੁੱਲ੍ਹਿਆ ਕੌਸਮੋ ਸ਼ਾਪਿੰਗ ਮਾਲ - shopping mall
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਤੋਂ ਬਾਅਦ ਸੋਮਵਾਰ ਤੋਂ ਧਾਰਮਿਕ ਸਥਾਨ, ਸ਼ਾਪਿੰਗ ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਖੋਲ੍ਹ ਦਿੱਤਾ ਗਿਆ ਹੈ। ਸਰਕਾਰੀ ਹਿਦਾਇਤਾਂ ਮੁਤਾਬਕ ਸਾਰੀਆਂ ਥਾਵਾਂ 'ਚ ਅੰਦਰ ਜਾਣ ਤੋਂ ਪਹਿਲਾ ਸੈਨੇਟਾਈਜ਼ਰ ਤੇ ਸਕ੍ਰੀਨਿੰਗ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਮਾਜਕ ਦੂਰੀ ਤੇ ਮਾਸਕ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਇਸ ਮੌਕੇ ਜ਼ੀਰਕਪੁਰ ਸਥਿਤ ਕੌਸਮੋ ਸ਼ਾਪਿੰਗ ਮਾਲ ਦਾ ਜ਼ਾਇਜਾ ਲਿਆ।