ਪੰਜਾਬ

punjab

ETV Bharat / videos

ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਐੱਸੀ ਭਾਈਚਾਰੇ ਦੇ ਝਗੜੇ ਦਾ ਕਰਵਾਇਆ ਨਿਪਟਾਰਾ,ਮੌਕੇ ਉੱਤੇ ਪਹੁੰਚੇ ਐੱਸਸੀ ਕਮਿਸ਼ਨ ਦੇ ਮੈਂਬਰ - ਨਜਾਇਜ਼ ਕਬਜ਼ਾ

By

Published : Oct 8, 2022, 5:09 PM IST

ਪੰਜਾਬ ਰਾਜ ਐਸ ਸੀ ਕਮਿਸ਼ਨ (Punjab State SC Commission) ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਅੱਜ ਜ਼ਿਲ੍ਹੇ ਸ੍ਰੀ ਫਤਹਿਗੜ੍ਹ ਦੇ ਪਿੰਡ ਬਾਗੜੀਆ ਵਿਖੇ ਐਸ ਸੀ ਭਾਈਚਾਰੇ ਨਾਲ ਸਬੰਧਤ ਸ਼ਿਕਾਇਤ ਦੇ ਨਿਪਟਾਰੇ ਲਈ ਪਿੰਡ ਦਾ ਦੌਰਾ ਕੀਤਾ ਅਤੇ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਝਗੜੇ ਦਾ ਨਿਪਟਾਰਾ (dispute was settled ) ਕਰਵਾਇਆ। ਵਰਨਣਯੋਗ ਹੈ ਕਿ ਪਿੰਡ ਦੇ ਕੁਝ ਐਸ.ਸੀ. ਭਾਈਚਾਰੇ ਦੇ ਪਰਿਵਾਰਾਂ ਨੇ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਵਿਅਕਤੀ ਨੇ ਉਨ੍ਹਾਂ ਨੂੰ ਪੰਚਾਇਤ ਵੱਲੋਂ ਦਿੱਤੀ 2 2 ਮਰਲੇ ਪਲਾਟਾਂ ਦੀ ਜ਼ਮੀਨ (Plots of land ) ਨੂੰ ਵਾਹ ਕੇ ਉਸ ਉੱਤੇ ਨਜਾਇਜ਼ ਕਬਜ਼ਾ (unlawful possession) ਕਰ ਲਿਆ ਹੈ ਇਸ ਲਈ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਕਮਿਸ਼ਨ ਦੇ ਮੈਂਬਰ ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਇਸ ਮੌਕੇ ਸਬੰਧਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਾਮਲੇ ਸਬੰਧੀ ਰਿਕਾਰਡ ਵੇਖਿਆ ਅਤੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਗੱਲਬਾਤ ਕਰਦੇ ਮੋਹੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਉਨ੍ਹਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਰੋਕਣ ਲਈ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਅਤੇ ਐਸ ਸੀ ਭਾਈਚਾਰੇ ਦੇ ਲੋਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ABOUT THE AUTHOR

...view details