ਗੈਂਗਸਟਰ ਤੇ ਨਸ਼ਾ ਅਕਾਲੀਆਂ ਦੀ ਦੇਣ: ਬੀਬੀ ਭੱਠਲ
ਸੰਗਰੂਰ: ਪੰਜਾਬ ਦੇ ਰਾਜ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਮਿਊਸੀਪਲ ਕਮੇਟੀ ਦੇ ਮੈਂਬਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਲਈ ਮੂਨਕ ਪਹੁੰਚੇ। ਇਸ ਮੌਕੇ ਬੀਬੀ ਭੱਠਲ ਨੇ ਕਿਹਾ ਕਿ ਮਿਊਂਸੀਪਲ ਕਮੇਟੀ ਦੇ ਇੱਕ ਮੈਂਬਰ ਨੂੰ ਛੱਡ ਕੇ ਬਾਕੀਆਂ ਸਾਰੇ ਮੈਂਬਰ ਕਾਂਗਰਸ ਸ਼ਾਮਲ ਹੋਏ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੀਐਸਟੀ ਨੂੰ ਲੈ ਕੇ ਕੇਂਦਰ ਸਰਕਾਰ ਭਾਜਪਾ ਪੰਜਾਬ ਸਰਕਾਰ ਨਾਲ ਵਿਤਕਰਾ ਕਰ ਰਹੀ ਹੈ। ਕੇਂਦਰ ਸਰਕਾਰ ਪੰਜਾਬ ਦੇ ਜੀਐਸਟੀ ਦੀ ਰਕਮ ਜਾਰੀ ਕਰਨ ਦੇ ਹੁਕਮ ਨਹੀਂ ਦੇ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਗੈਂਗਸਟਰਵਾਦ ਤੇ ਨਸ਼ੇ ਪੈਦਾ ਹੋਏ ਹਨ ਜਿਨ੍ਹਾਂ ਦੇ ਖਤਮੇ ਲਈ ਕਾਂਗਰਸ ਸਰਕਾਰ ਸਪੈਸ਼ਲ ਟਾਸਕ ਫੋਰਸ ਰਾਹੀਂ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਬੀਬੀ ਭੱਠਲ ਨੇ ਮੂਨਕ ਸ਼ਹਿਰ ਦੇ ਵਿਕਾਸ ਲਈ 87 ਲੱਖ ਰੁਪਏ ਦੀ ਸਪੈਸ਼ਲ ਗਰਾਂਟ ਭੇਜਣ ਦੀ ਘੋਸ਼ਣਾ ਕੀਤੀ।