Mohali Police ਨੇ ਚੋਰਾਂ ਨੂੰ ਵਾਹਨਾਂ ਸਮੇਤ ਕੀਤਾ ਗ੍ਰਿਫ਼ਤਾਰ - ਚੋਰ ਗਰੋਹ ਦੇ ਸਾਥੀਆਂ
ਮੁਹਾਲੀ:ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਵਾਹਨ ਚੋਰ ਗਰੋਹ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਵੱਲੋਂ ਚੋਰ ਗਰੋਹ ਤੋਂ ਚੋਰੀ ਕੀਤੇ ਹੋਏ ਚਾਰ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।ਪੁਲਿਸ ਅਧਿਕਾਰੀ ਰਾਜੇਸ਼ ਅਰੋੜਾ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ ਮੁਕੇਸ਼ ਕੁਮਾਰ ਪੁੱਤਰ ਭਾਨ ਸਿੰਘ ਨਿਵਾਸੀ ਖਨੋਦਾ ਜੋ ਹੈਪੀ ਦੀ ਪੀਜੀ ਪਿੰਡ ਕੁੰਭੜਾ ਵਿਚ ਰਹਿੰਦਾ ਹੈ ਅਤੇ ਸਤਵਿੰਦਰ ਸਿੰਘ ਉਰਫ ਲੱਕੀ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਟਿਆਲਾ, ਇਹ ਵੀ ਪੀਜੀ ਵਿੱਚ ਰਹਿੰਦਾ ਸੀ।ਇਹਨਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਸੀ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਇਹਨਾਂ ਤੋਂ ਗੈਂਗ ਦੇ ਬਾਕੀ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।