ਪੰਜਾਬ

punjab

ਪੁਲ ਦੀ ਮੁੜ ਉਸਾਰੀ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਲਗਾਇਆ ਧਰਨਾ

By

Published : Oct 9, 2020, 8:44 PM IST

Published : Oct 9, 2020, 8:44 PM IST

ਲਹਿਰਾਗਾਗਾ: ਯੂਥ ਪਬਲਿਕ ਸਰਵਿਸ ਵੈਲਫੇਅਰ ਸੁਸਾਇਟੀ ਲਹਿਰਾਗਾਗਾ ਵੱਲੋਂ ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਘੱਗਰ ਬ੍ਰਾਂਚ ਨਹਿਰ ਦੇ ਧਸੇ ਪੁਲ ਨੂੰ ਮੁੜ ਬਣਾਉਣ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਥ ਆਗੂ ਵਿੱਕੀ ਕਾਮਰੇਡ, ਤਿਰਲੋਚਨ ਸਿੰਘ ਭੋਡੇ, ਰਿੰਕੂ ਖਰੋੜ, ਹੋਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ ਨੂੰ ਨਵੇਂ ਸਿਰਿਓ ਬਣਾਇਆ ਜਾਵੇ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਪੁਲ ਨੂੰ ਧਸੇ 25 ਦਿਨ ਬੀਤ ਗਏ ਹਨ, ਪਰ ਸਬੰਧਤ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।

ABOUT THE AUTHOR

...view details