ਚਾਪਲੂਸੀ ਦੀ ਹੱਦ! ਇਮਾਮ ਉਮਰ ਅਹਿਮਦ ਇਲਿਆਸੀ ਨੇ ਮੋਹਨ ਭਾਗਵਤ ਨੂੰ ਕਿਹਾ 'ਰਾਸ਼ਟਰ ਪਿਤਾ, ਰਾਸ਼ਟਰ ਰਿਸ਼ੀ'
ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਇੱਥੇ ਇੱਕ ਮਸਜਿਦ ਵਿੱਚ ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਇਮਾਮ ਉਮਰ ਅਹਿਮਦ ਇਲਿਆਸੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਕਸਤੂਰਬਾ ਗਾਂਧੀ ਮਾਰਗ ਮਸਜਿਦ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬੰਦ ਕਮਰੇ ਵਿੱਚ ਹੋਈ। ਆਲ ਇੰਡੀਆ ਇਮਾਮ ਸੰਗਠਨ ਦਾ ਦਫ਼ਤਰ ਇੱਥੇ ਸਥਿਤ ਹੈ। ਭਾਗਵਤ ਦੇ ਨਾਲ ਸੰਘ ਦੇ ਸੀਨੀਅਰ ਆਗੂ ਕ੍ਰਿਸ਼ਨ ਗੋਪਾਲ, ਰਾਮ ਲਾਲ ਅਤੇ ਇੰਦਰੇਸ਼ ਕੁਮਾਰ ਵੀ ਮੌਜੂਦ ਸਨ। ਰਾਮ ਲਾਲ ਪਹਿਲਾਂ ਭਾਜਪਾ ਦੇ ਜਥੇਬੰਦਕ ਸਕੱਤਰ ਸਨ, ਜਦਕਿ ਕੁਮਾਰ ਮੁਸਲਿਮ ਰਾਸ਼ਟਰੀ ਮੰਚ ਦੇ ਸਰਪ੍ਰਸਤ ਹਨ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਨੇ ਮੋਹਨ ਭਾਗਵਤ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ 'ਰਾਸ਼ਟਰ ਰਿਸ਼ੀ' ਅਤੇ 'ਰਾਸ਼ਟਰ ਪਿਤਾ' ਕਿਹਾ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਅਸੀਂ ਸਾਰੇ ਮੰਨਦੇ ਹਾਂ ਕਿ ਰਾਸ਼ਟਰ ਸਰਵਉੱਚ ਹੈ। ਸਾਡਾ ਡੀਐਨਏ ਇੱਕ ਹੈ, ਸਿਰਫ਼ ਅੱਲ੍ਹਾ ਦੀ ਪੂਜਾ ਕਰਨ ਦਾ ਤਰੀਕਾ ਵੱਖਰਾ ਹੈ।"
Last Updated : Sep 22, 2022, 8:05 PM IST