ਸਾਬਕਾ ਵਿਧਾਇਕ ਦੇ ਪੁੱਤਰ ਨੇ SGPC ਦੇ ਪ੍ਰਧਾਨ ਖਿਲਾਫ਼ ਕੀਤੀ ਵਿਵਾਦਿਤ ਟਿੱਪਣੀ - ਸਾਬਕਾ ਵਿਧਾਇਕ
ਹੁਸ਼ਿਆਰਪੁਰ:ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਦੇ ਪੁੱਤਰ ਕਰਮਜੀਤ ਸਿੰਘ ਬੱਬਲੂ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮੀ ਦੇ ਖ਼ਿਲਾਫ਼ ਵਿਵਾਦਿਤ ਟਿੱਪਣੀ ਕੀਤੀ ਗਈ। ਹਲਕਾ ਸ਼ਾਮ ਚੁਰਾਸੀ ਤੋਂ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਵੱਲੋਂ ਇਕ ਰੈਲੀ ਰੱਖੀ ਗਈ ਸੀ। ਜਿਸ ਵਿਚ ਮਹਿੰਦਰ ਕੌਰ ਜੋਸ਼ ਦੇ ਸੈਂਕੜੇ ਸਮਰਥਕਾਂ ਨੇ ਹਿੱਸਾ ਲਿਆ ਇਸ ਰੈਲੀ ਦੇ ਵਿਚ ਬੀਬੀ ਮਹਿੰਦਰ ਕੌਰ ਜੋਸ਼ ਦੇ ਪੁੱਤਰ ਕਰਮਜੀਤ ਸਿੰਘ ਬਬਲੂ ਵੀ ਹਾਜ਼ਰ ਸਨ ਜਦੋਂ ਉਨ੍ਹਾਂ ਨੇ ਸਟੇਜ ਤੇ ਆਪਣੀ ਸਪੀਚ ਸ਼ੁਰੂ ਕੀਤੀ ਤਾਂ ਉਨ੍ਹਾਂ ਵੱਲੋਂ ਐਸਜੀਪੀਸੀ ਦੇ ਨਵ ਨਿਯੁਕਤ ਪ੍ਰਧਾਨ ਹੁਸ਼ਿਆਰਪੁਰ ਤੋਂ ਹਰਜਿੰਦਰ ਸਿੰਘ ਧਾਮੀ ਤੇ ਵਿਵਾਦਿਤ ਟਿੱਪਣੀ ਕੀਤੀ ਗਈ। ਬਬਲੂ ਜੋਸ਼ ਨੇ ਕਿਹਾ ਐਸਜੀਪੀਸੀ ਦੇ ਪ੍ਰਧਾਨ ਅਕਾਲੀ ਦਲ ਦੇ ਲਈ ਕੰਮ ਕਰਦੇ ਹਨ ਅਤੇ ਰੈਲੀ ਵਿਚ ਲੋਕ ਇਕੱਠੇ ਕਰਨ ਲਈ ਸ਼ਰਾਬ ਵੰਡਦੇ ਹਨ।