ਕਿਸਾਨਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਤਰ੍ਹਾਂ ਕੀਤੇ ਸਿੱਧੇ !
ਮਾਨਸਾ: ਬਿਜਲੀ ਗਰਿੱਡ ਭੀਖੀ ਵੱਲੋਂ ਪਿੰਡ ਹਮੀਰਗੜ੍ਹ ਦੇ ਇੱਕ ਅੰਗਹੀਣ ਵਿਅਕਤੀ ਨੂੰ ਪਿਛਲੇ ਲੰਬੇ ਸਮੇਂ ਤੋਂ ਚੱਕਰ ਲਵਾਏ ਜਾ ਰਹੇ ਸੀ ਅਤੇ ਇਸ ਵਿਅਕਤੀ ਨੇ ਮੋਟਰ ਕੁਨੈਕਸ਼ਨ ਦੇ ਲਈ ਆਪਣੇ ਫਾਰਮ ਭਰਨੇ ਸਨ ਪਰ ਇਸ ਦੇ ਫਾਰਮਾਂ ਦੀ ਪ੍ਰਕਿਰਿਆ ਪੂਰੀ ਨਹੀਂ ਕਰਵਾਈ ਜਾ ਰਹੀ ਸੀ ਜਿਸ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਨੇ ਬਿਜਲੀ ਗਰਿਡ ਦੇ ਵਿੱਚ ਧਰਨਾ ਦਿੱਤਾ ਤਾਂ ਤਰੁੰਤ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਾਗਜਾਂ ਦੀ ਪ੍ਰਕਿਰਿਆ ਪੂਰੀ ਕਰ ਦਿੱਤੀ ਅਤੇ ਕਿਹਾ ਕਿ ਜਲਦ ਹੀ ਕੁਨੈਕਸ਼ਨ ਦੇ ਲਈ ਅਪਲਾਈ ਹੋ ਜਾਵੇਗਾ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਸਮਾਪਤ ਕਰ ਦਿੱਤਾ।