Death:ਗੱਡੀ ਥੱਲੇ ਆਉਣ ਨਾਲ ਨੌਜਵਾਨ ਦੀ ਹੋਈ ਮੌਤ - Death
ਸ੍ਰੀ ਮੁਕਤਸਰ ਸਾਹਿਬ:ਪਿੰਡ ਥਰਾਜਵਾਲਾ ਦੇ ਫਾਟਕ ਕੋਲ ਟਰੇਨ (Train) ਦੇ ਥੱਲੇ ਆਉਣ ਨਾਲ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ।ਨੌਜਵਾਨ ਦੀ ਪਹਿਚਾਣ ਸੁਖਮਿੰਦਰ ਸਿੰਘ ਪਿੰਡ ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਦਾ ਨਿਵਾਸੀ ਵਜੋਂ ਹੋਈ ਹੈ।ਇਸ ਬਾਰੇ ਪੁਲਿਸ ਅਧਿਕਾਰੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸਟੇਸ਼ਨ ਮਾਸਟਰ ਵੱਲੋਂ ਇਕ ਸੂਚਨਾ ਦਿੱਤੀ ਸੀ ਕਿ ਇਕ ਨੌਜਵਾਨ ਦੀਸੀ ਤੇਈ ਫਾਟਕ ਕੋਲ ਗੱਡੀ ਥੱਲੇ ਆਉਣ ਨਾਲ ਮੌਤ ਉਸਦੀ ਹੋ ਗਈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਦੋਂ ਹੀ ਇਨ੍ਹਾਂ ਦੇ ਵਾਰਸ ਆਉਣਗੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।