ਪੰਜਾਬ

punjab

By

Published : Oct 12, 2022, 6:39 PM IST

ETV Bharat / videos

ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਨੂੰ ਲਿਆ ਨਿਸ਼ਾਨੇ ਉੱਤੇ, ਕਿਹਾ ਕੱਟੜ ਬੇਈਮਾਨ ਸਰਕਾਰ

ਅੰਮ੍ਰਿਤਸਰ ਵਿੱਚ ਭਾਜਪਾ ਆਗੂ ਡਾ ਰਾਜਕੁਮਾਰ ਵੇਰਕਾ ਵੱਲੋਂ ਆਦਮੀ ਪਾਰਟੀ ਉਪਰ ਨਿਸ਼ਾਨਾ ਸਾਧੇ ਗਏ। ਡਾਕਟਰ ਵੇਰਕਾ ਨੇ ਕਿਹਾ ਕਿ ਭਗਵੰਤ ਮਾਨ (Government of Bhagwant MAN ) ਦੀ ਸਰਕਾਰ ਲੰਡਿਆਂ ਦੀ ਸਰਕਾਰ ਹੈ ਅਤੇ ਲੰਡੇ ਫਿਰੌਤੀਆਂ ਮੰਗ ਰਹੇ (criminals kept asking for ransom) ਲੰਡੇ ਹੀ ਧਮਕੀਆਂ ਦੇ ਰਹੇ ਹਨ ਲੰਡੇ ਕਤਲੋਗੈਰਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦਾ ਮੁਖੀ ਹੈ ਉਹ ਲੋਕਾਂ ਉੱਤੇ ਪਰਚੇ ਦਰਜ ਕਰਵਾ ਰਿਹਾ ਹੈ ਕਦੀ ਗੁਜਰਾਤ ਵਿਚ ਜਾ ਕੇ ਕਦੇ ਦਿੱਲੀ ਜਾ ਕੇ ਝੂਠ ਬੋਲ ਰਿਹਾ ਹੈ ਹਿਮਾਚਲ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਝੂਠਾ ਪਰਚਾ ਤੁਸੀਂ ਕੁਮਾਰ ਵਿਸ਼ਵਾਸ ਉੱਤੇ ਕੀਤਾ ਹੈ ਜਿਸ ਤਰ੍ਹਾਂ ਝੂਠਾ ਦਰਜ ਪਰਚਾ ਤੁਸੀਂ ਬੱਗੇ ਉੱਤੇ ਹੋਇਆ ਅਸੀਂ ਹਾਈ ਕੋਰਟ (High Court Appeal) ਅਪੀਲ ਕਰਾਂਗੇ ਕਿ ਝੂਠੇ ਪਰਚੇ ਦਰਜ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਵੇਰਕਾ ਨੇ ਕਿਹਾ ਕਿ ਇਹ ਕੱਟੜ ਈਮਾਨਦਾਰ ਸਰਕਾਰ ਨਹੀਂ ਸਗੋਂ ਕੱਟੜ ਬੇਈਮਾਨ ਸਰਕਾਰ (Big bad government) ਹੈ ।

ABOUT THE AUTHOR

...view details