'ਮਹਿੰਗਾਈ ਲਈ ਕਰੂਡ ਆਇਲ ਜਿੰਮੇਵਾਰ, ਬੀਜੇਪੀ ਦੀ ਸਰਕਾਰ ਨਹੀਂ'
ਅੰਮ੍ਰਿਤਸਰ: ਜ਼ਿਲ੍ਹੇ ਚ ਬੀਜੇਪੀ ਆਗੂਆਂ ਵੱਲੋਂ ਵਰਕਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਵੀ ਭਾਰਤ ਦੇ ਲੋਕਾਂ ਲਈ ਸਕੀਮਾਂ ਕੱਢੀਆਂ ਗਈਆਂ ਸਨ ਉਸ ਨੂੰ ਦੁਬਾਰਾ ਤੋਂ ਜਾਰੀ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਦੇਸ਼ ਚ ਵੱਧ ਰਹੀ ਮਹਿੰਗਾਈ ਦੀ ਦਰ ਨੂੰ ਲੈ ਕੇ ਕਿਹਾ ਕਿ ਭਾਰਤ ਸਰਕਾਰ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਹੈ। ਇਹ ਕਰੂਡ ਆਇਲ ਦੇ ਕਰਕੇ ਹੀ ਹੁੰਦਾ ਹੈ। ਕਿਉਂਕਿ ਜਿਸ ਤਰ੍ਹਾਂ ਕੱਚੇ ਤੇਲ ਦੀ ਕੀਮਤ ਵਧੇਗੀ ਉਸੇ ਤਰ੍ਹਾਂ ਗੈਸ ਅਤੇ ਪੈਟਰੋਲ ਦੀਆਂ ਕੀਮਤਾਂ ਤੈਅ ਹੋਣਗੀਆਂ।