ਗੁਰਦੁਆਰਾ ਮੰਗੂ ਮੱਠ ਪਹੁੰਚੇ ਪੰਜਾਬ ਦੇ ਸਿੱਖ ਨੌਜਵਾਨ, ਪੁਲਿਸ ਨੇ ਲਏ ਹਿਰਾਸਤ 'ਚ - ਓਡੀਸ਼ਾ ਮੰਗੂ ਮੱਠ ਗੁਰਦੁਆਰਾ ਸਾਹਿਬ
ਓੜੀਸ਼ਾ: ਗੁਰਦੁਆਰਾ ਮੰਗੂ ਮੱਠ ਢਾਹੇ ਜਾਣ ਸਬੰਧੀ ਵੀਰਵਾਰ ਨੂੰ ਪੰਜਾਬ ਤੋਂ ਪੰਜ ਨੌਜਵਾਨ ਓਡੀਸ਼ਾ ਮੰਗੂ ਮੱਠ ਗੁਰਦੁਆਰਾ ਸਾਹਿਬ ਗਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇਸ ਗੁਰੂਘਰ ਦੇ ਢਾਹੇ ਜਾਣ ਬਾਰੇ ਪਤਾ ਲੱਗਾ ਸੀ ਤਾਂ ਉਹ ਇੱਥੇ ਆਏ ਹਨ ਤੇ ਉਨ੍ਹਾਂ ਨੇ ਡਿੱਗਿਆ ਧਾਰਿਮਕ ਨਿਸ਼ਾਨ ਸਾਹਿਬ ਮੁੜ ਸਥਾਪਿਤ ਕੀਤਾ। ਇਸ ਘਟਨਾ ਤੋਂ ਬਾਅਦ ਪੁਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਵਿਚਾਰ ਵਟਾਂਦਰੇ ਕੀਤਾ। ਉਨ੍ਹਾਂ ਸਾਰਿਆਂ ਨੂੰ ਮੌਕੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਪੁੱਛਗਿੱਛ ਲਈ ਨੇੜਲੇ ਥਾਣੇ ਲੈ ਜਾਇਆ ਗਿਆ।