ਮੋਬਾਇਲ ਚੋਰਾਂ ਨੂੰ ਪਿੰਡ ਵਾਸੀਆਂ ਨੇ ਦਬੋਚਿਆ, ਚਾੜਿਆ ਕੁਟਾਪਾ, ਦੇਖੋ ਵੀਡੀਓ - 2 mobile thieves
ਮਾਨਸਾ: ਪੰਜਾਬ ’ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ, ਜਿਸ ਕਾਰਨ ਲੋਕ ਡਰ ’ਚ ਰਹਿਣ ਲਈ ਮਜ਼ਬੂਰ ਹਨ। ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਕੁਝ ਲੋਕ ਦੋ ਨੌਜਵਾਨਾਂ ਨੂੰ ਕੁੱਟਦੇ ਨਜਰ ਆ ਰਹੇ ਹਨ। ਦੱਸ ਦਈਏ ਕਿ ਮਾਨਸਾ ਦੇ ਪਿੰਡ ਰਾਏਪੁਰ ਵਿਖੇ ਸਵੇਰੇ ਰਾਹ ਜਾਂਦੇ ਵਿਅਕਤੀਆਂ ਤੋਂ ਮੋਬਾਇਲ ਖੋਹ ਕੇ ਫ਼ਰਾਰ ਹੋ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਚੋਰਾਂ ਦਾ ਜੰਮ ਕੇ ਕੁਟਾਪਾ ਚਾੜਿਆ। ਇਸ ਤੋਂ ਬਾਅਦ ਪਿੰਡਵਾਸੀਆਂ ਨੇ ਚੋਰਾਂ ਨੂੰ ਥਾਣਾ ਜੌੜਕੀਆਂ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।