ਯੂਵਾ ਸਰਸਵਤੀ ਪੂਜਾ ਸਮਿਤੀ ਨੇ ਬਸੰਤ ਪੰਚਮੀ ਮੌਕੇ ਕੀਤਾ ਸਰਸਵਤੀ ਪੂਜਾ ਦਾ ਆਯੋਜਨ - ਬਸੰਤ ਪੰਚਮੀ ਦਾ ਤਿਉਹਾਰ
ਫਗਵਾੜਾ ਤੋਂ ਛੇ ਕਿਲੋਮੀਟਰ ਦੂਰ ਨਾਨਕ ਨਗਰੀ ਚਹੇੜੂ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਯੂਵਾ ਸਰਸਵਤੀ ਪੂਜਾ ਸਮਿਤੀ ਵੱਲੋਂ ਸਰਸਵਤੀ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਤਨਾਮਪੁਰਾ ਦੇ ਐਸਐਚਓ ਅਧਿਕਾਰੀ ਵਿਜੇ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਯੂਵਾ ਸਰਸਵਤੀ ਪੂਜਾ ਸਮਿਤੀ ਦੇ ਮੈਂਬਰਾਂ ਵੱਲੋਂ ਮਾਤਾ ਸਰਸਵਤੀ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਐਸਐਚਓ ਵਿਜੇ ਕੁਮਾਰ ਤੇ ਯੂਵਾ ਸਮਿਤੀ ਦੇ ਪ੍ਰਧਾਨ ਭਾਵੇਸ਼ ਸ਼ਾਹ ਨੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈਆਂ ਦਿੱਤੀਆਂ।