ਕਾਂਸਟੇਬਲ ਦੀ ਭਰਤੀ 'ਚ ਨੌਜਵਾਨਾਂ ਨੇ ਲਗਾਏ ਘੁਟਾਲੇ ਦੇ ਇਲਜ਼ਾਮ - ਕਾਂਸਟੇਬਲ ਦੀ ਭਰਤੀ
.ਲੁਧਿਆਣਾ: ਪੰਜਾਬ ਸਰਕਾਰ ਵਲੋਂ 4338 ਸਿਪਾਹੀਆਂ ਅਤੇ ਹੈੱਡ ਕਾਂਸਟੇਬਲ ਦੀ ਭਾਰਤੀਆਂ ਸਵਾਲਾਂ ਦੇ ਘੇਰੇ ਵਿੱਚ ਆ ਗਈਆਂ ਹਨ, ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਦੇ ਕਰਜਕਾਲ ਦੀ ਇਹ ਪਹਿਲੀ ਭਰਤੀ ਹੈ। ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਮੈਰਿਟ ਲਿਸਟ ਜੀ ਜਾਰੀ ਕੀਤੀ ਗਈ ਹੈ। ਉਸ ਵਿੱਚ ਆਏ ਨਾਂ ਬਿਨੇਕਾਰਾਂ ਨੂੰ ਸਹੀ ਨਹੀਂ ਲੱਗ ਰਹੇ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਨਾਮ ਪੰਜਾਬ ਨਾ ਸੰਬੰਧਿਤ ਘੱਟ ਹੀ ਨਜ਼ਰ ਆ ਰਹੇ ਹਨ। ਕਿਸੇ ਦਾ ਤਵਿਜੀ, ਗੁਜਾਲਾ, ਸ੍ਰੋਣ ਆਦਿ ਨਾ ਹਨ। ਬਿਨੈਕਾਰਾਂ ਦਾ ਕਹਿਣਾ ਹੈ ਕੇ ਭਰਤੀ ਵਿੱਚ ਘੁਟਾਲਾ ਹੈ ਅਤੇ ਪ੍ਰੀਖਿਆ ਦੇਣ ਵਾਲੇ ਨੌਜਵਾਨਾਂ ਵਿੱਚ ਵੀ ਰੋਸ ਹੈ। ਜਿਸ ਕਰਕੇ ਨੌਜਵਾਨਾਂ ਵੱਲੋਂ ਮੰਗਵਾਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਮੁਜ਼ਾਹਰੇ ਕੀਤੇ ਗਏ।