ਵਿਸ਼ਵ ਭਰ 'ਚ ਜਾਰੀ ਲੌਕਡਾਊਨ ਨੇ ਫਿਕਰਾਂ 'ਚ ਪਾਏ ਵਿਦੇਸ਼ੀ ਵਿਦਿਆਰਥੀਆਂ ਦੇ ਮਾਪੇ
ਜਲੰਧਰ : ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ 'ਚ ਲੌਕਡਾਊਨ ਜਾਰੀ ਹੈ। ਇਸ ਦੌਰਾਨ ਪੰਜਾਬ ਤੋਂ ਵਿਦੇਸ਼ਾਂ 'ਚ ਪੜਾਈ ਕਰਨ ਗਏ ਵਿਦਿਆਰਥੀਆਂ ਦੇ ਮਾਪਿਆਂ ਦੀ ਫਿਕਰ ਵਧ ਗਈ ਹੈ। ਦੱਸਣਯੋਗ ਹੈ ਕਿ ਜਿਆਦਾਤਰ ਵਿਦਿਆਰਥੀ ਜੋ ਵਿਦੇਸ਼ਾਂ 'ਚ ਰਹਿ ਕੇ ਪੜਾਈ ਕਰਨ ਜਾਂਦੇ ਹਨ। ਉਹ ਪੜਾਈ ਦੇ ਨਾਲ-ਨਾਲ ਉਥੇ ਪਾਰਟ ਟਾਈਮ ਨੌਕਰੀ ਵੀ ਕਰਦੇ ਹਨ। ਵਿਦਿਆਰਥੀਆਂ ਨੇ ਪੰਜਾਬ 'ਚ ਰਹਿੰਦੇ ਆਪਣੇ ਮਾਪਿਆਂ ਨੂੰ ਆਪਣੇ ਦੇਸ਼ਾਂ ਦੇ ਮੌਜੂਦਾ ਹਾਲਾਤ ਦੱਸੇ। ਵਿਦੇਸ਼ੀ ਵਿਦਿਆਰਥੀਆਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਪਹਿਲਾਂ ਉਹ ਪੜ੍ਹਾਈ ਦੇ ਨਾਲ ਨੌਕਰੀ ਵੀ ਕਰ ਰਹੇ ਸੀ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚਲਦਾ ਸੀ ਪਰ ਲੌਕਡਾਊਨ ਤੋਂ ਬਾਅਦ ਉਨ੍ਹਾਂ ਲਈ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ। ਦੂਜੇ ਪਾਸੇ ਇਥੋਂ ਵਿਦੇਸ਼ੀ ਵਿਦਿਆਰਥੀਆਂ ਦੇ ਮਾਪਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਕੋਲੋਂ ਵਿਦੇਸ਼ਾਂ 'ਚ ਪੜ ਲਈ ਗਏ ਵਿਦਿਆਰਥੀਆਂ ਨੂੰ ਉਥੇ ਦੇ ਨਾਗਰਿਕਾਂ ਵਾਂਗ ਸਰਕਾਰੀ ਸਹੂਲਤਾਂ ਦਵਾਉਣ ਦੀ ਅਪੀਲ ਕੀਤੀ ਹੈ।