ਮਹਿਲਾ ਦਿਵਸ ਮੌਕੇ ਮਹਿਲਾ ਸਬ ਇੰਸਪੈਕਟਰ ਸਨਮਾਨਤ - ਮਹਿਲਾਵਾਂ ਦੀ ਸੁਰੱਖਿਆ
ਫਾਜ਼ਿਲਕਾ:ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਅਬੋਹਰ ਥਾਣਾ ਸਿਟੀ-1 ਦੀ ਮਹਿਲਾ ਸਬ ਇੰਸਪੈਕਟਰ ਮਨਪ੍ਰੀਤ ਕੌਰ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ-1 ਦੇ ਐਸਐਚਓ ਨੇ ਜਸਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੂੰ ਉਨ੍ਹਾਂ ਦੀ ਇਮਾਨਦਾਰੀ ਤੇ ਚੰਗੇ ਢੰਗ ਨਾਲ ਡਿਊਟੀ ਨਿਭਾਉਣ ਲਈ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਸਬ ਇੰਸਪੈਕਟਰ ਮਨਪ੍ਰੀਤ ਲਾਅ ਗ੍ਰੈਜੂਏਟ ਹਨ, ਜਿਸ ਦੇ ਚਲਦੇ ਉਹ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਸਬੰਧੀ ਸਲਾਹ ਦੇ ਕੇ ਮਦਦ ਕਰਦੇ ਹਨ। ਮਹਿਲਾ ਦਿਵਸ ਮੌਕੇ ਸਮਾਜ ਸੇਵੀ ਤੰਨੂ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਮਹਿਲਾਵਾਂ ਦੀ ਸੁਰੱਖਿਆ ਨੂੰ ਸੁਨਸ਼ਚਿਤ ਕਰਨਾ ਚਾਹੀਦਾ ਹੈ ਤਾਂ ਜੋਂ ਉਹ ਨਿਡਰ ਹੋ ਕੇ ਆਪਣੇ ਕੰਮ ਕਰ ਸਕਣ।