ਰੋਪੜ ਦਾ ਇਹ ਪੋਲਿੰਗ ਬੂਥ ਹੈ ਕੁੱਝ ਖ਼ਾਸ - punjabi news
ਭਲਕੇ ਸੂਬੇ ਵਿੱਚ 17ਵੀਂ ਲੋਕ ਸਭਾ ਲਈ ਵੋਟਿੰਗ ਹੋਵੇਗੀ ਜਿਸ ਨੂੰ ਲੈ ਕੇ ਰੋਪੜ ਦੇ ਵੋਟਰਾਂ ਲਈ ਇੱਕ ਖ਼ਾਸ ਪੋਲਿੰਗ ਬੂਥ ਤਿਆਰ ਕੀਤਾ ਗਿਆ ਹੈ। ਇਸ ਮਾਡਲ ਪੋਲਿੰਗ ਬੂਥ ਨੂੰ ਖ਼ਾਸ ਤਰ੍ਹਾਂ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਮਹਿਲਾਵਾਂ ਲਈ ਵੱਖਰੇ ਤੌਰ 'ਤੇ ਵਿਵਸਥਾ ਕੀਤੀ ਗਈ ਹੈ। ਬੱਚਿਆਂ ਲਈ ਵੀ ਇਹ ਪੋਲਿੰਗ ਬੂਥ ਖਿੱਚ ਦਾ ਕੇਂਦਰ ਬਣਿਆ ਹੋਈਆ ਹੈ। ਇਸ ਬਾਬਤ ਐੱਸਡੀਐੱਮ ਰੋਪੜ ਹਰਜੋਤ ਕੌਰ ਨੇ ਈਟੀਵੀ ਭਾਰਤ ਨਾਲ ਜਾਣਕਾਰੀ ਸਾਂਝੀ ਕੀਤੀ।