ਲੁਟੇਰਿਆਂ ਨੇ ਘਰ 'ਚ ਦਾਖਲ ਹੋ ਕੇ ਕੀਤੀ ਲੁੱਟ, ਪਰਿਵਾਰ ਨਾਲ ਕੀਤੀ ਕੁੱਟਮਾਰ - ਪਿੰਡ ਦਾਸੂਵਾਲ ਤਰਨ ਤਾਰਨ
ਤਰਨ ਤਾਰਨ: ਥਾਣਾ ਵਲਟੋਹਾ ਦੇ ਅਧੀਨ ਆਉਂਦੇ ਪਿੰਡ ਦਾਸੂਵਾਲ ਵਿਖੇ ਸ਼ਨੀਵਾਰ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਹਥਿਆਰਾਂ ਦੇ ਦੱਮ 'ਤੇ ਲੁੱਟ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਘਰ 'ਚ ਮੌਜੂਦ ਪਤੀ-ਪਤਨੀ ਨਾਲ ਕੁੱਟ ਮਾਰ ਵੀ ਕੀਤੀ। ਘਟਨਾ ਦੀ ਸੂਚਨਾ ਮਗਰੋਂ ਥਾਣਾ ਵਲਟੋਹਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।