ਟ੍ਰੇਨਾਂ ਰੱਦ ਹੋਣ ਕਾਰਨ ਯਾਤਰੀ ਪ੍ਰੇਸ਼ਾਨ
ਜਲੰਧਰ: ਕੋਰੋਨਾ ਵਾਇਰਸ ਕਾਰਨ ਇੱਕ ਵਾਰ ਮੁੜ ਤੋਂ ਪੂਰੇ ਦੇਸ਼ ਵਿੱਚ ਪੈਸੇਂਜਰ, ਐਕਸਪ੍ਰੈੱਸ ਅਤੇ ਲੋਕਲ ਟ੍ਰੇਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਫੈਸਲੇ ਤੋਂ ਬਾਅਦ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਸਟੇਸ਼ਨ ਦੇ ਬਾਹਰ ਸੁਰੱਖਿਆ ਲੱਗੀ ਹੋਈ ਹੈ ਜਿਸ ਕਾਰਨ ਸਟੇਸ਼ਨ ਵਿੱਚ ਸਿਰਫ਼ ਉਹ ਹੀ ਜਾ ਸਕਦਾ ਹੈ ਜਿਸ ਨੇ ਟਿਕਟ ਕੈਂਸਲ ਕਰਵਾ ਕੇ ਰਿਫੰਡ ਲੈਣਾ ਹੈ। ਦੱਸ ਦਈਏ ਕਿ ਵੀਰਵਾਰ ਨੂੰ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਸਨ।