ਮੀਂਹ ਦਾ ਅਜਿਹਾ ਨਜ਼ਾਰਾ ਦੇਖ ਹੋਵੇਗੀ ਰੂਹ ਖੁਸ਼, ਦੇਖੋ ਵਾਇਰਲ ਵੀਡੀਓ - ਮੰਡੋਵੀ ਨਦੀ ਦੇ ਝਰਨੇ
ਦੱਖਣ: ਪੱਛਮੀ ਰੇਲਵੇ 'ਚ ਦੁਧਸਾਗਰ ਫਾਲਾਂ ਤੋਂ ਲੰਘ ਰਹੀ ਟ੍ਰੇਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਭਾਰੀ ਮੀਂਹ ਕਾਰਨ ਦੁਧਸਾਗਰ ਫਾਲ ਤੋਂ ਲੰਘ ਰਹੀ ਰੇਲ ਨੂੰ ਰੁਕਣਾ ਪਿਆ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਗੋਆ ਦੇ ਦੁਧਸਾਗਰ ਝਰਨੇ(Dudhsagar waterfall) ਦੀ ਹੈ, ਜਿੱਥੋਂ ਲੰਘ ਰਹੀ ਇੱਕ ਰੇਲ ਗੱਡੀ ਨੂੰ ਭਾਰੀ ਮੀਂਹ ਕਾਰਨ ਰੋਕ ਦਿੱਤਾ ਗਿਆ। ਰੇਲਵੇ ਮੰਤਰਾਲੇ ਦੁਆਰਾ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਮੰਡੋਵੀ ਨਦੀ ਦੇ ਝਰਨੇ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਣਾ ਸ਼ੁਰੂ ਕਰਨ ਤੋਂ ਬਾਅਦ ਰੇਲ ਗੱਡੀ ਰੁਕਦੀ ਨਜ਼ਰ ਆ ਰਹੀ ਹੈ।