ਫ਼ਿਰੋਜ਼ਪੁਰ ਸਿਵਲ ਹਸਪਤਾਲ 'ਚ ਜਾਂਚ ਕਰਵਾਉਣ ਆਏ ਮਰੀਜ਼ਾਂ ਨੂੰ ਬਿਨਾਂ ਜਾਂਚ ਤੋਂ ਮੁੜਨਾ ਪਿਆ - coronavirus update
ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਇਲਾਜ ਲਈ ਆਪਣੀਆਂ ਤਿਆਰੀਆਂ ਦੇ ਵੱਡੇ-ਵੱਡੇ ਦਾਅਵੇ ਠੋਕ ਰਹੀ ਹੈ, ਉੱਥੇ ਹੀ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਵਿਦੇਸ਼ਾਂ ਤੋਂ ਆਏ ਨੌਜਵਾਨ ਜਦੋਂ ਜਾਂਚ ਕਰਵਾਉਣ ਲਈ ਹਸਪਤਾਲ ਪੁੱਜੇ ਤਾਂ ਉੱਥੇ ਉਨ੍ਹਾਂ ਨੂੰ ਕੋਈ ਡਾਕਟਰ ਨਹੀਂ ਨਜ਼ਰ ਆਇਆ ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਜਾਂਚ ਕਰਵਾਉਣ ਆਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਰੀਬ 20 ਦਿਨ ਪਹਿਲਾਂ ਜਰਮਨੀ ਤੋਂ ਆਇਆ ਸੀ ਤੇ ਉਹ ਆਪਣੀ ਜਾਂਚ ਕਰਵਾਣ ਲਈ ਸਿਵਲ ਹਸਪਤਾਲ ਪੁੱਜਿਆ ਤਾਂ ਉੱਥੇ ਉਸ ਨੂੰ ਡਾਕਟਰ ਹੀ ਨਹੀਂ ਲੱਭਿਆ ਤਾਂ ਜੋ ਆਪਣੀ ਜਾਂਚ ਕਰਵਾ ਸਕੇ।