ਸੱਤ ਮੈਬਰਾਂ ਦੇ ਘਰ ’ਚ ਹੁੰਦਿਆ, ਚੋਰਾਂ ਨੇ 25 ਲੱਖ ਦੇ ਗਹਿਣੇ ਤੇ ਨਕਦੀ ’ਤੇ ਕੀਤਾ ਹੱਥ ਸਾਫ਼
ਕਪੂਰਥਲਾ: ਸ਼ਹਿਰ ਦੇ ਸਤਨਾਮਪੁਰਾ ਖੇਤਰ ’ਚ ਬੀਤ੍ਹੇ ਦਿਨ ਚੋਰਾਂ ਨੇ ਬੜੇ ਹੀ ਸ਼ਾਤਿਰਾਨਾ ਢੰਗ ਨਾਲ ਕਰੀਬ 25 ਲੱਖ ਦਾ ਸੋਨਾ ਅਤੇ ਨਕਦੀ ’ਤੇ ਹੱਥ ਸਾਫ਼ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਦੀਦਾਰ ਸਿੰਘ ਨੇ ਦੱਸਿਆ ਕਿ ਚੋਰ ਉਪਰਲੀ ਮੰਜ਼ਿਲ ਦੇ ਦਰਵਾਜ਼ੇ ਰਾਹੀਂ ਦਾਖ਼ਲ ਹੋ ਹੇਠਲੀ ਮੰਜ਼ਿਲ ’ਤੇ ਜ਼ਮੀਨ ਵਿੱਚ ਬਣੇ ਗੁਪਤ ਲੋਕਰ ਨੂੰ ਤੋੜ ਕੇ 35 ਤੋਲੇ ਸੋਨਾ ਅਤੇ ਅਲਮਾਰੀ ਵਿੱਚੋਂ 50,000 ਰੁਪਏ ਦੀ ਨਕਦੀ ਅਤੇ ਹੋਰ ਵੀ ਸਮਾਨ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਵਾਰਦਾਤ ਦੌਰਾਨ ਘਰ ’ਚ ਸੁੱਤੇ ਪਏ ਕਿਸੇ ਵੀ ਪਰਿਵਾਰਕ ਮੈਂਬਰ ਦੀ ਜਾਗ ਨਹੀਂ ਖੁੱਲ੍ਹੀ। ਇਸ ਮੌਕੇ ਦੀਦਾਰ ਸਿੰਘ ਨੇ ਦੱਸਿਆ ਕਿ ਚੋਰੀ ਬਾਰੇ ਸਾਰੀ ਸੂਚਨਾ ਸਬੰਧਤ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਹੈ।