ਪੰਜਾਬ ‘ਚ ਚੋਰ ਬੇਖੌਫ਼, ਦੇਖੋ ਕਿਸ ਤਰ੍ਹਾਂ ਸ਼ਰ੍ਹੇਆਰ ਚੋਰੀ ਕੀਤਾ ਮੋਟਰਸਾਈਕਲ - motorcycles
ਜਲੰਧਰ: ਪੰਜਾਬ (punjab) ‘ਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਪੰਜਾਬ ਪੁਲਿਸ (Punjab Police) ਤੇ ਪੰਜਾਬ ਸਰਕਾਰ (Government of Punjab) ਦੇ ਸੁਰੱਖਿਆ ਨੂੰ ਲੈਕੇ ਕੀਤੇ ਜਾਣ ਵਾਲੇ ਦਾਅਵਿਆ ਨੂੰ ਖੋਖਲਾ ਸਾਬਿਤ ਕਰ ਰਹੀਆਂ ਹਨ। ਤਸਵੀਰਾਂ ਸ੍ਰੀ ਦੇਵੀ ਤਲਾਬ ਮੰਦਿਰ ਦੇ ਬਾਹਰ ਦੀਆਂ ਹਨ। ਜਿੱਥੇ ਇੱਕ ਵਿਅਕਤੀ ਸ਼ਰੇਆਮ ਮੋਟਰਸਾਈਕਲ (Motorcycle) ਚੋਰੀ ਕਰਕੇ ਲੈ ਜਾਦਾ ਹੈ, ਹਾਲਾਂਕਿ ਇਸ ਚੋਰ ਨੂੰ ਜਿੱਥੇ ਪੁਲਿਸ (Police) ਫੜਨ ਵਿੱਚ ਨਾਕਾਮਯਾਬ ਰਹੀ ਹੈ, ਪਰ ਨੇੜੇ ਲੱਗੇ ਸੀਸੀਟੀਵੀ ਕੈਮਰੇ (CCTV cameras) ਵਿੱਚ ਤਸਵੀਰਾਂ ਕੈਦ ਹੋਣ ਨਾਲ ਇਸ ਚੋਰ ਦੀ ਚੋਰੀ ਫੜੀ ਗਈ ਹੈ।