ਟੈਕਸੀ ਡਰਾਈਵਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ - Government of Punjab
ਮੁਹਾਲੀ: ਇੱਕ ਪਾਸੇ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਕਿਸਾਨਾਂ ਵੱਲੋਂ ਮੋਰਚਾ ਖੋਲਿਆ ਗਿਆ ਹੈ। ਠੀਕ ਉਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਟੈਕਸੀ ਡਰਾਈਵਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਉਨ੍ਹਾਂ ਡਰਾਈਵਰਾਂ ਨੇ ਕਿਹਾ, ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਉੱਪਰ ਨਾਜਾਇਜ਼ ਟੈਕਸ ਲਗਾਏ ਗਏ ਹਨ। ਜੋ ਕਿ ਬਹੁਤ ਹੀ ਗਲਤ ਹਨ। ਇਸ ਮੌਕੇ ਟੈਕਸੀ ਡਰਾਈਵਰਾਂ ਨੇ ਮੰਤਰੀਆਂ ‘ਤੇ ਇਲਜ਼ਾਮ ਲਗਏ ਹਨ, ਕਿ ਪੰਜਾਬ ਸਰਕਾਰ ਆਪਣੇ ਚਿਹਤਿਆ ਦੇ ਟਰਾਂਸਪੋਰਟ ਦੇ ਟੈਕਸ ਮੁਆਫ਼ ਕੀਤੇ ਹਨ। ਇਨ੍ਹਾਂ ਡਰਾਈਵਰਾਂ ਵੱਲੋਂ ਕੇਜਰੀਵਾਲ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ, ਕਿ ਦਿੱਲੀ ਸਰਕਾਰ ਵੱਲੋਂ ਟੈਕਸੀ ਡਰਾਈਵਰਾਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਜੋ ਪੰਜਾਬ ਸਰਕਾਰ ਨੂੰ ਵੀ ਕਰਨੇ ਚਾਹੀਦੇ ਹਨ।