ਲੋੜਵੰਦਾਂ ਨੂੰ ਖਾਣਾ ਮੁਹੱਈਆ ਕਰਵਾਉਣ 'ਚ ਸਪੋਰਟਸ ਕੋਚ ਪਾ ਰਹੇ ਯੋਗਦਾਨ - ਕੋਰੋਨਾ ਵਾਇਰਸ
ਚੰਡੀਗੜ੍ਹ ਫੂਡ ਸਪਲਾਈ ਵਿਭਾਗ ਵੱਲੋਂ ਲੋੜਵੰਦਾਂ ਨੂੰ ਖਾਣਾ ਮੁਹੱਈਆ ਕਰਵਾਉਣ ਲਈ ਜਿੱਥੇ ਗੁਰਦੁਆਰੇ, ਮੰਦਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਸਪੋਰਟਸ ਵਿਭਾਗ ਦੇ ਪੰਜਾਬ ਨੈਸ਼ਨਲ ਕੋਚ ਵੀ ਲੋੜਵੰਦਾਂ ਨੂੰ ਖਾਣਾ ਪਰਤਾਉਣ ਲਈ ਸੇਵਾ ਕਰ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਲੀਬਾਲ ਦੇ ਨੈਸ਼ਨਲ ਕੋਚ ਵਰਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਸ਼ਾਮ ਦੋ ਸ਼ਿਫਟਾਂ ਦੇ ਵਿੱਚ ਜ਼ਰੂਰਤਮੰਦਾਂ ਨੂੰ ਖਾਣਾ ਖਵਾਉਣ ਲਈ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਫੂਡ ਸਪਲਾਈ ਵਿਭਾਗ ਵੱਲੋਂ ਕੁਝ ਇੱਕ ਜ਼ਰੂਰਤਮੰਦ ਡਰਾਈਵਰਾਂ ਨੂੰ ਰੁਜ਼ਗਾਰ ਵੀ ਦਿੱਤਾ ਗਿਆ, ਜਿਨ੍ਹਾਂ ਦੀ ਗੱਡੀਆਂ ਹਾਇਰ ਕਰ ਸ਼ਹਿਰ ਦੇ ਵਿੱਚ ਫੂਡ ਸਪਲਾਈ ਕੀਤਾ ਜਾਂਦਾ ਹੈ।