ਕਾਂਗਰਸ ਵਿਧਾਇਕ ਬਾਵਾ ਹੈਨਰੀ ਦੇ ਘਰ ਪੁੱਜੇ ਸਿੱਧੂ - ਸਿਆਸਤ
ਜਲੰਧਰ : ਜਲੰਧਰ ਵਿਖੇ ਨਵਜੋਤ ਸਿੰਘ ਸਿੱਧੂ ਵਿਧਾਇਕ ਬਾਵਾ ਹੈਨਰੀ ਦੇ ਘਰੇ ਪੁੱਜੇ ਤੇ ਉਨ੍ਹਾਂ ਦੇ ਨਾਲ ਨਿੱਜੀ ਮੁਲਾਕਾਤ ਕੀਤੀ ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਕੋਈ ਗੱਲਬਾਤ ਕੀਤੀ। ਉੱਥੇ ਹੀ ਇਸ ਸੰਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਵਤਾਰ ਹੈਨਰੀ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਨਵਜੋਤ ਸਿੱਧੂ ਉਨ੍ਹਾਂ ਦੇ ਘਰੇ ਆਏ ਅਤੇ ਉਹ ਉਨ੍ਹਾਂ ਦੇ ਖ਼ਾਸ ਅਜ਼ੀਜ਼ ਹਨ ਤੇ ਸਿਆਸਤ ਬਾਰੇ ਦੱਸਦੇ ਹੋਏ ਜਦੋਂ ਉਨ੍ਹਾਂ ਕੋਲੋਂ ਕਾਂਗਰਸ 'ਚ ਹੋ ਰਹੀ ਆਪਸੀ ਨਾਰਾਜ਼ਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ਦੋ ਭਾਂਡੇ ਹੋਣ ਉਹ ਆਪਸ 'ਚ ਖੜਕਦੇ ਹੀ ਹਨ।