ਬਾਲ ਗੋਪਾਲ ਗਊਸ਼ਾਲਾ ਦਾ ਸੇਵਾਦਾਰ ਹਾਂ ਹੋਰ ਕੁੱਝ ਨਹੀਂ: ਬਲਬੀਰ ਸਿੰਘ ਸਿੱਧੂ - ਬਲੌਂਗੀ
ਮੁਹਾਲੀ:ਬਾਲ ਗੋਪਾਲ ਗਊਸ਼ਾਲਾ ਜਿਹੜੀ ਕਿ ਬਲੌਂਗੀ (Balongi) ਦੇ ਵਿਚ ਬਣ ਰਹੀ ਹੈ।ਉਸ ਦੀ ਜ਼ਮੀਨ ਹੜੱਪਣ ਦੇ ਮਾਮਲੇ ਵਿਚ ਇਕ ਨਿੱਜੀ ਅਖ਼ਬਾਰ (Newspapers) ਵਿਚ ਪ੍ਰਕਾਸ਼ਿਤ ਹੋਈ ਖ਼ਬਰ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਖਬਰ ਦਾ ਖੰਡਨ ਕੀਤਾ।ਪੰਜਾਬ ਦੇ ਸਿਹਤ ਮੰਤਰੀ(Minister of Health) ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਬਾਲ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਹਨ ਪਰ ਉਹ ਵੀ ਇਕ ਸੇਵਾਦਾਰ ਦੇ ਤੌਰ ਤੇ ਕੰਮ ਕਰਨਾ ਹੈ ਇਸ ਦੇ ਸਿਵਾਏ ਕੁੱਝ ਨਹੀਂ ਹੈ।ਉਨ੍ਹਾਂ ਕਿਹਾ ਕਿ ਜ਼ਮੀਨ ਹੜੱਪਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਬਾਲ ਗੋਪਾਲ ਗਾਊਸ਼ਾਲਾ ਦੀ ਟਰੱਸਟ ਦਾ ਜਿਹੜਾ ਐਡਰੈੱਸ ਹੈ ਉਹ ਮੇਰੇ ਘਰ ਦਾ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ ਸੇਵਾਦਾਰ ਹਾਂ।