ਮਹਿਲਾ ਡਾਕਟਰ ਤੋਂ ਲੁਟੇਰੇ ਨੇ ਖੋਹਿਆ ਪਰਸ
ਜਲੰਧਰ: ਕਸਬਾ ਗੁਰਾਇਆ ਵਿਖੇ ਇੱਕ ਮਹਿਲਾ ਡਾਕਟਰ ਨਾਲ ਲੁੱਟ-ਖੋਹ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੀੜਤ ਡਾ. ਸੁਪ੍ਰਿਆ ਨੇ ਦੱਸਿਆ ਕਿ ਜਦੋਂ ਉਹ ਆਪਣੇ ਕਲੀਨਿਕ ਤੋਂ ਆ ਰਹੀ ਸੀ ਤਾਂ ਕਿ ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਪਿੱਛੋਂ ਆ ਕੇ ਉਨ੍ਹਾਂ ਤੋਂ ਪਰਸ ਖੋਹ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਨੌਜਵਾਨ ਤੋਂ ਆਪਣਾ ਪਰਸ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਸ ਵਿੱਚ ਆਈਡੀ ਪਰੂਫ਼, ਕ੍ਰੈਡਿਟ ਕਾਰਡ ,ਪੈਸੇ ਅਤੇ ਮੋਬਾਇਲ ਸੀ। ਮੌਕੇ ਪੁੱਜੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮਹਿਲਾ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। ਜਲਦ ਤੋਂ ਜਲਦ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।