ਸਕੂਲ-ਕਾਲਜ ਨਾ ਖੋਲ੍ਹਣ ਨੂੰ ਲੈ ਕੇ ਮਾਨਸਾ 'ਚ ਰੋਸ ਰੈਲੀ - ਕਾਲਜ ਖੋਲ੍ਹਣ ਨੂੰ ਲੈ ਕੇ ਮਾਨਸਾ 'ਚ ਰੋਸ ਰੈਲੀ
ਮਾਨਸਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੰਦ ਕੀਤੇ ਸਕੂਲਾਂ-ਕਾਲਜਾਂ ਨੂੰ ਖੁਲ੍ਹਵਾਉਣ ਲਈ ਮਾਨਸਾ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਬੱਚਿਆਂ ਦੇ ਮਾਪਿਆਂ, ਸਕੂਲ ਵੈਨ ਚਾਲਕ ਅਤੇ ਪ੍ਰਾਈਵੇਟ ਅਧਿਆਪਕਾਂ ਵੱਲੋਂ ਰੋਸ ਰੈਲੀ ਕਰ ਕੇ 12 ਅਪ੍ਰੈਲ ਤੋਂ ਪੰਜਾਬ ਭਰ ਦੇ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਗੱਲਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਸਕੂਲ-ਕਾਲਜ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਅਸਰ ਪੈ ਰਿਹਾ ਹੈ, ਨਾਲ ਹੀ ਬੱਚੇ ਮੋਬਾਈਲ ਸਿੱਖਿਆ ਰਾਹੀਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 12 ਅਪ੍ਰੈਲ ਤੱਕ ਸਕੂਲ ਨਾ ਖੋਲ੍ਹੇ ਤਾਂ ਉਹ ਖੁਦ ਖੋਲ੍ਹਣਗੇ।