ਬੰਦ ਸਕੂਲ ਖੁੱਲ੍ਹਵਾਉਣ ਲਈ ਸੜਕਾਂ ’ਤੇ ਆਏ ਪ੍ਰਾਈਵੇਟ ਸਕੂਲ
ਫਿਰੋਜ਼ਪੁਰ: ਪਿਛਲੇ ਦੋ ਸਾਲ ਤੋਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਪ੍ਰਾਈਵੇਟ ਸਕੂਲ ਬੰਦ ਕੀਤੇ ਗਏ ਜਿਸ ਨਾਲ ਬੱਚਿਆਂ ਦੇ ਭਵਿੱਖ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਹੁਣ ਚੋਣਾਂ ਹੋਣ ਕਰਕੇ ਰਾਜਨੀਤਕ ਪਾਰਟੀਆਂ ਵੱਲੋਂ ਆਪਣੀਆਂ ਸਭਾਵਾਂ ਅਤੇ ਰਾਜਨੀਤਿਕ ਰੈਲੀਆਂ ਤੇ ਕੋਈ ਵੀ ਰੋਕ ਨਹੀਂ ਲਾਈ ਜਾ ਰਹੀ। ਇਸ ਦੌਰਾਨ ਮਾਲ, ਜਿੰਮ ਰੈਸਟੋਰੈਂਟ, ਬੱਸਾਂ ਸਵਾਰੀਆਂ ਨਾਲ ਭਰੀਆਂ ਜਾ ਰਹੀਆਂ ਹਨ ਬਾਜ਼ਾਰ ਖੁੱਲ੍ਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕੀਤੇ ਗਏ ਹਨ। ਪੰਜਾਬ ਵਿੱਚ ਸਕੂਲ ਬੰਦ (school closure in punjab) ਖਿਲਾਫ਼ ਹੁਣ ਕਿਸਾਨਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲ ਅਤੇ ਵੈਨ ਚਾਲਕ ਵੀ ਸੜਕਾਂ ਤੇ ਆ ਗਏ ਹਨ। ਫਿਰੋਜ਼ਪੁਰ ਵਿੱਚ ਸਕੂਲ ਸੰਚਾਲਕਾਂ ਵੱਲੋਂ ਸੂਬਾ ਸਰਕਾਰ ਖਿਲਾਫ਼ ਰੋਸ ਜਤਾਉਂਦੇ ਹੋਏ ਸਕੂਲ ਖੋਲ੍ਹਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਸੂਬੇ ਦਾ ਭਵਿੱਖ ਚੰਗਾ ਪੜ੍ਹ ਲਿਖ ਸਕੇ।