ਲਹਿਰਾਗਾਗਾ: ਬਿਜਲੀ ਮੁਲਾਜ਼ਮਾਂ ਨੇ ਸਰਕਾਰ ਵਿਰੋਧ ਕੀਤਾ ਰੋਸ਼ ਪ੍ਰਦਰਸ਼ਨ - ਰਾਏਧਰਾਨਾ
ਲਹਿਰਾਗਾਗਾ: ਸਥਾਨਕ ਰਾਏਧਰਾਨਾ ਗਰਿਡ ਵਿਖੇ ਬਿਜਲੀ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ, ਪਾਵਰਕੌਮ ਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ। ਕਿਉਂਕਿ ਕੱਲ੍ਹ 220 ਕੇਵੀ ਗਰਿਡ ਕਰਤਾਰਪੁਰ ਵਿਖੇ ਹੋਈ ਸ਼ਰਮਨਾਕ ਘਟਨਾ ਹੋਈ, ਜਿੱਥੇ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਪ੍ਰਦੀਪ ਕੁਮਾਰ ਤੇ ਇੱਕ ਹੋਰ ਕਰਮਚਾਰੀ ਨੂੰ ਬਹੁਤ ਮੰਦੇ ਬੋਲ ਬੋਲੇ ਤੇ ਕਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਡੰਡ ਬੈਠਕਾਂ ਕੱਢਵਾਈਆਂ ਗਈਆਂ। ਸੁਬਾਈ ਆਗੂ ਰਾਮ ਚੰਦਰ ਸਿੰਘ ਖਾਈ ਅਤੇ ਸੁਖਰਾਜ ਸਿੰਘ ਸੱਕਤਰ ਨੇ ਕਿਹਾ ਕਿ ਜਥੇਬੰਦੀ ਦਾ ਕੰਮ ਹੈ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਆਪਣੇ ਹੱਕ ਲਵੇ। ਸਰਕਾਰ ਦੀਆਂ ਗਲ਼ਤ ਨੀਤੀਆਂ ਦਾ ਵਿਰੋਧ ਕਰਕੇ ਲੋਕਾਂ ਨੂੰ ਹੱਕ ਲੈ ਕੇ ਦੇਣ। ਪਰ ਇਨ੍ਹਾਂ ਅਖੌਤੀ ਲੀਡਰਾਂ ਨੇ ਦੋ ਛੋਟੇ ਜਿਹੇ ਮੁਲਾਜ਼ਮਾਂ ਤੇ ਕਿਵੇਂ ਗੁੰਡਾਗਰਦੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਪਾਵਰਕੌਮ ਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਸਾਰੇ ਗਰਿਡਾਂ ਤੇ ਸੁਰੱਖਿਆ ਕਰਮਚਾਰੀਆਂ ਦਾ ਪ੍ਰਬੰਧ ਕੀਤਾ ਜਾਵੇ। ਤਾਂ ਕਿ ਬਿਜਲੀ ਮੁਲਾਜ਼ਮ ਬਿਨਾਂ ਭੈ ਡਰ ਤੋਂ ਸਾਰੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।