ਆਰਥਿਕ ਤੰਗੀ ਦੇ ਚਲਦੇ ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ - ludhiana news in punjabi
ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਐੱਸ ਐੱਸ ਨਗਰ 'ਚ ਰਹਿਣ ਵਾਲੇ ਮਾਂ ਪੁੱਤਰ ਰੋਟੀ ਅਤੇ ਦਵਾਈ ਲਈ ਮੋਹਤਾਜ ਹੋ ਗਏ ਹਨ। ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ 15 ਸਾਲ ਤੋਂ ਮੰਜੇ 'ਤੇ ਪਿਆ ਹੈ ਅਤੇ ਜੇਕਰ ਕੋਈ ਭਲਾ ਮਾਨਸ ਵਿਅਕਤੀ ਉਨ੍ਹਾਂ ਦੀ ਮਦਦ ਲਈ ਕੁਝ ਰੁਪਏ ਜਾਂ ਰਾਸ਼ਨ ਭੇਜ ਦੇਣ ਤਾਂ ਖਰਚਾ ਚੱਲ ਜਾਂਦਾ ਹੈ ਨਹੀਂ ਤਾਂ ਭੁੱਖੇ ਹੀ ਸੌਣਾ ਪੈਂਦਾ ਹੈ। ਨਿਰਮਲਾ ਦੇਵੀ ਦੱਸਦੀ ਹੈ ਕਿ ਉਹ ਖੁਦ ਵੀ ਕਿਸੇ ਫੈਕਟਰੀ 'ਚ ਕੰਮ ਕਰਦੀ ਸੀ ਪਰ ਪੁੱਤਰ ਦੀ ਇਸ ਹਾਲਤ ਕਾਰਨ ਉਸ ਨੂੰ ਵੀ ਘਰ ਬੈਠਣ ਲਈ ਮਜਬੂਰ ਹੋਣਾ ਪੈ ਗਿਆ। ਨਿਰਮਲਾ ਦੇਵੀ ਹੁਣ ਲੋਕਾਂ ਨੂੰ ਆਪਣੀ ਮਦਦ ਦੀ ਅਪੀਲ ਕਰ ਰਹੀ ਹੈ ਕਿਉਂਕਿ ਪਰਿਵਾਰ ਜਿਸ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਉਨ੍ਹਾਂ ਨੂੰ ਹੁਣ ਲੋਕਾਂ ਤੋਂ ਹੀ ਮਦਦ ਦੀ ਉਮੀਦ ਹੈ।