ਲੁੱਟੇ 20-25 ਫੋਨਾਂ ਵਿਚੋਂ ਪੁਲਿਸ ਨੇ 9 ਫੋਨ ਕੀਤੇ ਬਰਾਮਦ, 1 ਮੁਲਜ਼ਮ ਕਾਬੂ, 2 ਫਰਾਰ
ਅੰਮ੍ਰਿਤਸਰ:ਲੰਘੀ ਦੇਰ ਰਾਤ ਨੂੰ ਹਰੀ ਇਲੈਕਟ੍ਰਾਨਿਕ ਦੇ ਦੁਕਾਨਦਾਰ ਨਾਲ ਕੁਝ ਲੁਟੇਰਿਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਜਿਸ ਦੀ ਸ਼ਿਕਾਇਤ ਪੀੜਤ ਨੇ ਪੁਲਿਸ ਨੂੰ ਦਰਜ ਕਰਵਾਈ ਸੀ। ਇਸ ਘਟਨਾ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੁੱਟ-ਖੋਹ ਦੀ ਘਟਨਾ ਨੂੰ ਸੁਲਝਾ ਲਿਆ ਹੈ। ਟਾਊਨ ਦੇ ਚੌਕੀ ਇੰਚਾਰਜ ਰੂਪ ਲਾਲ ਨੇ ਦੱਸਿਆ ਕਿ ਸੁਭਾਸ਼ ਰੋਡ ਉੱਤੇ ਬੀਤੀ ਦੇਰ ਰਾਤ ਨੂੰ ਹਰੀ ਇਲੈਕਟ੍ਰਾਨਿਕ ਮੋਬਾਈਲ ਦੁਕਾਨ ਦੇ ਮਾਲਕ ਹਰੀ ਕ੍ਰਿਸ਼ਨਾ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾਣਾ ਸੀ ਕਿ ਇੰਨ੍ਹੇ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਪਿਸਤੌਲ ਦੀ ਨੋਕ ਉੱਤੇ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ਵਿੱਚ 20-25 ਮੋਬਾਈਲ ਫੋਨ ਸਨ ਤੇ ਉਨ੍ਹਾਂ ਦੀ ਕੀਮਤ 4 ਲੱਖ ਦੇ ਕਰੀਬ ਸੀ। ਰੂਪ ਲਾਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ, ਜੋ ਇਸ ਘਟਨਾ ਦਾ ਮੁੱਖ ਦੋਸ਼ੀ ਹੈ। ਉਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਲੁੱਟ-ਖੋਹ ਦੇ 9 ਫੋਨ ਬਰਾਮਦ ਕੀਤੇ ਗਏ ਹਨ। ਬਾਕੀ 2 ਮੁਲਜ਼ਮ ਫਰਾਰ ਹਨ। ਉਨ੍ਹਾਂ ਦੇ ਬਾਰੇ ਅੰਮ੍ਰਿਤਪਾਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।