ਮਾਸਕ ਨਾ ਪਾਉਣ ਵਾਲਿਆਂ ਦੇ ਪੁਲਿਸ ਨੇ ਕਰਵਾਏ ਕੋਰੋਨਾ ਟੈਸਟ - ਸੜਕ 'ਤੇ ਹੀ ਕਰਵਾਏ ਕੋਰੋਨਾ ਟੈਸਟ
ਬਰਨਾਲਾ: ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਬਗੈਰ ਮਾਸਕ ਤੋਂ ਘੁੰਮ ਰਹੇ ਲੋਕਾਂ ਉੱਤੇ ਸਖ਼ਤੀ ਜਾਰੀ ਹੈ। ਇਸ ਤਹਿਤ ਬਗੈਰ ਮਾਸਕ ਤੋਂ ਸਫ਼ਰ ਵਾਲੇ ਲੋਕਾਂ ਦੇ ਸੜਕ ਉੱਤੇ ਨਾਕਾਬੰਦੀ ਕਰਕੇ ਸੜਕ ਕਿਨਾਰੇ ਹੀ ਕੋਰੋਨਾ ਟੈਸਟ ਕਰਵਾਉਂਦਿਆਂ ਚਲਾਨ ਕੱਟੇ ਗਏ। ਐਸ.ਐਚ.ਓ ਵਿਜੈ ਕੁਮਾਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਆਦਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਕੇ ਬੱਸ ਅੱਡੇ ਉੱਤੇ ਆਮ ਲੋਕਾਂ ਦੇ ਕੋਰੋਨਾ ਜਾਂਚ ਦੇ ਸੈਂਪਲ ਲੈਣ ਲਈ ਕੈਂਪ ਲਗਾਇਆ ਗਿਆ ਹੈ, ਜੋ ਵਾਹਨ ਚਾਲਕਾਂ ਨੇ ਮਾਸਕ ਨਹੀਂ ਪਾਇਆ, ਉਨ੍ਹਾਂ ਦੇ ਪੁਲਿਸ ਵੱਲੋਂ ਚਲਾਨ ਕੱਟੇ ਜਾ ਰਹੇ ਹਨ।