ਦੇਹ ਵਪਾਰ ਦਾ ਧੰਦਾ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ - ਵੱਡੀ ਸਫ਼ਲਤਾ
ਸ੍ਰੀ ਮੁਕਤਸਰ ਸਾਹਿਬ: ਮਲੋਟ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਪ੍ਰਾਪਤ ਹੋਈ, ਜਿਸ ਸਮੇਂ ਗੁਪਤ ਸੂਚਨਾ ਮਿਲਣ ਤੇ ਇੱਕ ਔਰਤ ਵੱਲੋਂ ਆਪਣੇ ਘਰ ਬਾਹਰ ਤੋਂ ਕੁੜੀਆਂ ਬੁਲਾ ਕੇ ਜਿਸਮਫ਼ਰੋਸੀ ਦਾ ਧੰਦਾ ਕੀਤਾ ਜਾਂ ਰਿਹਾ ਸੀ। ਜਿਸ ਨੂੰ ਲੈ ਕੇ ਮਲੋਟ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਬਾਬਤ ਥਾਣਾ ਸਿਟੀ ਮਲੋਟ ਪੁਲੀਸ ਦੇ ਮੁਖੀ ਮੋਹਨ ਲਾਲ ਨੇ ਦੱਸਿਆ, ਕਿ ਪਰਮਜੀਤ ਕੌਰ ਉਰਫ਼ ਪੰਮੀ ਆਪਣੇ ਘਰ ਵਿੱਚ ਬਾਹਰ ਤੋਂ ਕੁੜੀਆਂ ਨੂੰ ਬੁਲਾ ਕੇ ਜਿਸਮਫਰੋਸੀ ਦਾ ਧੰਦਾ ਕਰਵਾਉਦੀ ਹੈ। ਜਿਸ ਨੂੰ ਲੈ ਛਾਪੇਮਾਰੀ ਕੀਤੀ ਗਈ, ਤਾਂ ਉਸ ਦੇ ਘਰ ਤੋਂ ਦੋ ਲੜਕੇ ਅਤੇ ਇੱਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਮਲੋਟ ਅਦਾਲਤ ਵਿੱਚ ਪੇਸ਼ ਕੀਤਾ ਜਾਂ ਜਾਵੇਗਾ, ਉਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛ ਤਾਸ਼ ਕੀਤੀ ਜਾਂ ਰਹੀ ਹੈ, ਉਨਾ ਇਹ ਵੀ ਦੱਸਿਆ ਕਿ ਇਨ੍ਹਾਂ ਖਿਲਾਫ਼ ਪਹਿਲਾ ਵੀ ਮਾਮਲਾ ਦਰਜ ਹੈ।