ਸੈਣੀ ਖਿਲਾਫ ਪਟੀਸ਼ਨ ਪੰਜਾਬ ਸਰਕਾਰ ਨੇ ਲਈ ਵਾਪਿਸ - Punjab government
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਪਟੀਸ਼ਨ ਵਾਪਿਸ ਲੈ ਲਈ ਹੈ।ਬਲਵੰਤ ਸਿੰਘ ਮੁਲਤਾਨੀ ਦੇ ਅਪਹਰਣ ਮਾਮਲੇ 'ਚ ਸੈਣੀ ਦੀ ਬੇਲ ਖਾਰਿਜ ਕਰਨ ਲਈ ਪੰਜਾਬ ਸਰਕਾਰ ਨੇ ਪਟੀਸ਼ਨ ਦਰਜ ਕਰਵਾਈ ਸੀ ਜਿਸ ਨੂੰ ਪੰਜਾਬ ਹਰਿਅਆਣਾ ਕੋਰਟ ਨੇ ਖਾਰਿਜ ਕਰ ਦਿੱਤਾ ਕਿਉਂਕਿ ਉਸਦਾ ਕੋਈ ਆਧਾਰ ਨਹੀਂ ਰਿਹਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸਰਵਉੱਚ ਅਦਾਲਤ ਵੱਲੋਂ 11 ਮਈ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਗਈ ਸੀ ਤੇ ਉਸਦੀ ਗਿ੍ਰਫਤਾਰੀ 'ਤੇ ਵੀ ਰੋਕ ਲੱਗਾ ਦਿੱਤੀ ਗਈ ਸੀ।