ਪਟਵਾਰੀਆਂ ਨੇ ਵਾਧੂ ਸਰਕਲਾਂ ਦਾ ਕੰਮਕਾਜ ਛੱਡਿਆ
ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪਿੱਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਪਟਵਾਰੀਆਂ ਨੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 21 ਜੂਨ ਤੋਂ ਵਾਧੂ ਪਟਵਾਰ ਸਰਕਲਾਂ ਦਾ ਕੰਮਕਾਜ ਛੱਡਣ ਦਾ ਐਲਟੀਮੇਟਮ ਸਰਕਾਰ ਨੂੰ ਦਿੱਤਾ ਸੀ ਜਿਸ ਦੇ ਚੱਲਦਿਆਂ ਪਟਵਾਰੀਆਂ ਵੱਲੋਂ ਅੱਜ ਵਾਧੂ ਸਰਕਲਾਂ ਦਾ ਚਾਰਜ ਛੱਡਦਿਆਂ ਉਕਤ ਸਰਕਲਾਂ ਦਾ ਸਾਰਾ ਰਿਕਾਰਡ ਕਨਗੋ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਗਿਆ ਹੈ।