ਨੌਵੀਂ ਪੂਜਨ ਮੌਕੇ ਸ਼ਰਧਾਲੂਆਂ ਨੇ ਪੂਜੀਆਂ ਕੰਜਕਾਂ - ਦੇਵੀ ਤਲਾਬ ਮੰਦਰ ਦੇ ਪੁਜਾਰੀ ਕੁੰਦਨ ਸ਼ਾਸਤਰੀ
ਜਲੰਧਰ: ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਅੱਜ ਸ਼ਰਧਾਲੂਆਂ ਨੇ ਨਰਾਤਿਆਂ ਦੀ ਸਮਾਪਤੀ ਕਰਦੇ ਹੋਏ ਨੌਵੀਂ ਉੱਤੇ ਕੰਜਕਾ ਪੂਜੀਆਂ ਹਨ। ਜਲੰਧਰ ਦੇ ਦੇਵੀ ਤਲਾਬ ਮੰਦਰ ਵਿੱਚ ਸ਼ਰਧਾਲੂਆਂ ਨੇ ਕੰਜਕਾ ਬਿਠਾ ਕੇ ਨੌਵੀਂ ਦੀ ਪੂਜਾ ਕੀਤੀ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਦੇਵੀ ਤਲਾਬ ਮੰਦਰ ਦੇ ਪੁਜਾਰੀ ਕੁੰਦਨ ਸ਼ਾਸਤਰੀ ਨੇ ਸਾਰੇ ਸ਼ਰਧਾਲੂਆਂ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ।