ਕੈਪਟਨ ਦੇ ਸਿਆਸੀ ਸਲਾਹਕਾਰਾਂ ਨੂੰ ਮਿਲੇ ਦਫ਼ਤਰ - ਅਮਰਿੰਦਰ ਸਿੰਘ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਯੁਕਤ ਕੀਤੇ ਗਏ ਸਿਆਸੀ ਐਡਵਾਈਜ਼ਰਾਂ ਨੂੰ ਸਕੱਤਰੇਤ 'ਚ ਦਫ਼ਤਰ ਦੇ ਦਿੱਤੇ ਗਏ ਹਨ। ਪਿਛਲੇ ਦਿਨੀਂ ਕੈਬਿਨੇਟ ਰੈਂਕ ਦਾ ਦਰਜਾ ਲੈਣ ਵਾਲੇ ਵਿਧਾਇਕਾਂ ਨੇ ਕੈਬਿਨੇਟ ਮੰਤਰੀਆਂ ਨੂੰ ਮਿਲਣ ਵਾਲੀ ਸੁੱਖ ਸੁਵਿਧਾਵਾਂ ਲੈਣ ਤੋਂ ਇਨਕਾਰ ਕਰ ਦਿਤਾ ਸੀ। ਜਿਸ ਤੋਂ ਬਾਅਦ ਹੁਣ ਸਕੱਤਰੇਤ ਦੇ ਵਿੱਚ ਚੌਥੇ, ਅੱਠਵੇਂ ਅਤੇ ਸਤਵੇਂ ਫਲੋਰ 'ਤੇ ਉਨ੍ਹਾਂ ਲਈ ਕਮਰੇ ਅਲਾਟ ਕਰ ਦਿਤੇ ਗਏ ਹਨ।