ਨਵਜੋਤ ਸਿੱਧੂ 'ਤੇ ਲੱਗੇ ਪ੍ਰਦਰਸ਼ਨਕਾਰੀ ਹੈਲਥ ਵਰਕਰਾਂ 'ਤੇ ਗੱਡੀ ਚਾੜਨ ਦੇ ਦੋਸ਼ - ਹੈਲਥ ਵਰਕਰਾਂ
ਅੰਮ੍ਰਿਤਸਰ: NHM ਫੀਮੇਲ ਹੈਲਥ ਵਰਕਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ। ਪੰਜਾਬ ਭਰ ਤੋਂ ਫਿਮੇਲ ਹੈਲਥ ਵਰਕਰਾਂ ਕੱਠੀਆਂ ਹੋ ਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਣ ਲਈ ਉਨ੍ਹਾਂ ਦੀ ਕੋਠੀ ਦੇ ਬਾਹਰ ਇਕੱਠੀਆਂ ਹੋਈਆਂ। ਇਨ੍ਹਾਂ ਫੀਮੇਲ ਹੈਲਥ ਵਰਕਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਵੀ ਫਾੜੇ ਗਏ। ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਭਾਰੀ ਪੁਲਿਸ ਫੋਰਸ ਇਕੱਠੀ ਹੋ ਗਈ। ਨਵਜੋਤ ਸਿੰਘ ਸਿੱਧੂ ਦੇ ਗੰਨਮੈਨਾਂ ਵੱਲੋਂ ਉਨ੍ਹਾਂ ਨੂੰ ਬਾਹੋਂ ਖਿੱਚ ਕੇ ਗੇਟਾਂ ਤੋਂ ਸਾਈਡ ਤੇ ਕੀਤਾ ਗਿਆ ਤੇ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਉੱਤੇ ਗੱਡੀ ਚੜ੍ਹਾਅ ਕੇ ਇਕ ਹੈਲਥ ਵਰਕਰ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹੈਲਥ ਵਰਕਰ ਅਮਨਦੀਪ ਕੌਰ ਜ਼ੇਰੇ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤੀ ਗਈ।