'ਧਾਰਾ 370 ਲਗਾ ਕੇ 70 ਸਾਲ ਕਾਂਗਰਸ ਨੇ ਕੀਤਾ ਦੇਸ਼ ਦਾ ਨੁਕਸਾਨ' - bjp on congress
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਆਰਪੀ ਸਿੰਘ ਸੋਮਵਾਰ ਨੂੰ ਬਠਿੰਡਾ ਪਹੁੰਚੇ। ਉਨ੍ਹਾਂ ਨੇ ਬਠਿੰਡਾ ਵਿੱਚ ਭਾਜਪਾ ਦੇ ਸਥਾਨਕ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਅਗਲੀ ਰਣਨੀਤੀ ਬਾਰੇ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਹੱਟਣ ਤੋਂ ਬਾਅਦ ਉੱਥੇ ਹਾਲਤ ਕਾਫੀ ਵਧੀਆ ਹੋ ਗਏ ਹਨ। ਰਾਸ਼ਟਰੀ ਸਕੱਤਰ ਆਰਪੀ ਸਿੰਘ ਨੇ ਕਾਂਗਰਸ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਉਹ ਕੰਮ ਕੀਤਾ ਹੈ, ਜਿਹੜਾ ਕਾਂਗਰਸ ਸਰਕਾਰ ਆਪਣੇ 70 ਸਾਲਾਂ ਵਿੱਚ ਨਹੀਂ ਕਰ ਸਕੀ। ਉਨ੍ਹਾ ਕਿਹਾ ਕਿ ਹਰਿਆਣਾ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਪਹਿਲਾਂ ਵੀ ਕੋਈ ਗਠਜੋੜ ਨਹੀਂ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹੈ ਅਤੇ ਰਹੇਗਾ।