ਸਾਂਸਦ ਸੰਤੋਖ ਚੌਧਰੀ ਨੇ ਜਲੰਧਰ ਦੇ ਸਪੋਰਟਸ ਕਾਲਜ ਦਾ ਕੀਤਾ ਦੌਰਾ - ਸਪੋਰਟਸ ਕਾਲਜ
ਜਲੰਧਰ ਵਿੱਚ ਬਣਿਆ ਸਪੋਰਟਸ ਕਾਲਜ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ, ਮੰਗਲਵਾਰ ਨੂੰ ਸੰਸਦ ਸੰਤੋਖ ਚੌਧਰੀ ਨੇ ਸਪੋਰਟਸ ਕਾਲਜ ਦਾ ਦੌਰਾ ਕੀਤਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਾਂਸਦ ਸੰਤੋਖ ਚੌਧਰੀ ਤੋਂ ਜਦੋਂ ਐੱਮਪੀ ਫੰਡ ਦੇ ਬਾਰੇ ਪੁੱਛਿਆ ਗਿਆ ਤਾਂ ਉਹ ਸਪੱਸ਼ਟ ਜਵਾਬ ਨਹੀਂ ਦੇ ਸਕੇ। ਇਸ ਤੋ ਇਲਾਵਾ ਜਦੋਂ ਉਨ੍ਹਾਂ ਤੋਂ ਸਪੋਰਟਸ ਮੰਤਰੀ ਦੇ ਕਹਿਣੇ 'ਤੇ ਵੀ ਕੋਈ ਕੰਮ ਨਾ ਹੋਣ ਦੇ ਬਾਰੇ ਪੁੱਛਿਆ ਗਿਆ ਤਾਂ ਉਹ ਬਿਲਕੁਲ ਚੁੱਪ ਰਹੇ, ਉਨ੍ਹਾਂ ਨੇ ਕਿਹਾ ਕਿ ਜਲਦ ਹੀ ਸਪੋਰਟਸ ਕਾਲਜ ਦੀ ਮਾੜੀ ਹਾਲਤ ਨੂੰ ਠੀਕ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਟਰੈਕ ਦਾ ਐਸਟੀਮੇਟ ਬਣਾਉਣ ਦੇ ਆਦੇਸ਼ ਦੇ ਦਿੱਤੇ ਹਨ।