MP ਔਜਲਾ ਦੇ ਦਫ਼ਤਰ ਪਿਸਤੌਲ ਦੀ ਨੋਕ ‘ਤੇ ਚੋਰੀ - ਸਾਂਸਦ ਗੁਰਜੀਤ ਸਿੰਘ ਔਜਲਾ
ਅੰਮ੍ਰਿਤਸਰ: ਪੰਜਾਬ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਹੁਣ ਪੰਜਾਬ ਦੇ ਵੱਡੇ ਲੀਡਰਾਂ (Big leaders of Punjab) ਦੇ ਘਰਾਂ ਅਤੇ ਦਫ਼ਤਰਾਂ (office) ਨੂੰ ਨਿਸ਼ਾਨਾ ਬਣਾਉਣ ਤੋਂ ਵੀ ਨਹੀਂ ਡਰ ਰਹੇ, ਜਿਸ ਦੀ ਤਾਜ਼ਾ ਮਿਸਾਇਲ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਹਥਿਆਰ ਬੰਦ ਲੋਕਾਂ ਵੱਲੋਂ ਸਾਂਸਦ ਗੁਰਜੀਤ ਸਿੰਘ ਔਜਲਾ (MP Gurjeet Singh Aujla) ਦੇ ਦਫ਼ਤਰ (office) ਨੂੰ ਨਿਸ਼ਾਨਾ ਬਣਾਇਆ ਹੈ। ਇਸ ਮੌਕੇ ਲੁਟੇਰਿਆ ਨੇ ਪਿਸਤੌਲ ਦੀ ਨੋਕ ਤੇ ਲੈਪਟਾਪ ਅਤੇ 50 ਹਜ਼ਾਰ ਦੀ ਨਕਦੀ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ 2 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।