ਸੀਵਰੇਜ 'ਚ ਡਿੱਗਣ ਕਾਰਨ ਪਰਵਾਸੀ ਮਜ਼ਦੂਰ ਦੇ ਬੱਚੇ ਦੀ ਮੌਤ - Death of a 2 year old child
ਅੰਮ੍ਰਿਤਸਰ: ਅੰਮ੍ਰਿਤਸਰ ਦੀ ਰਾਮਨਗਰ ਕਲੋਨੀ 'ਚ 2 ਸਾਲਾ ਬੱਚੇ ਦੀ ਗਲੀ ਦੇ ਸੀਵਰੇਜ਼ 'ਚ ਡਿੱਗਣ ਕਾਰਨ ਮੌਤ ਹੋ ਗਈ ਹੈ। ਲੋਕਾਂ ਮੁਤਾਬਿਕ ਗਲੀ ਪਿਛਲੇ 3 ਮਹੀਨਿਆਂ ਤੋਂ ਟੁੱਟੀ ਹੋਈ ਹੈ, ਜਿਸ ਨੂੰ ਦੁਬਾਰਾ ਨਹੀਂ ਬਣਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਪੰਚ ਨੇ ਅਜੇ ਤੱਕ, ਇਸ ਮਾਮਲੇ 'ਚ ਕਿਸੇ ਦੀ ਨਹੀਂ ਸੁਣੀ। ਕਈ ਵਾਰ ਸ਼ਿਕਾਇਤ ਕੀਤੀ ਪਰ ਅੱਜ ਲਾਪਰਵਾਹੀ ਕਾਰਨ 2 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਜਿਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।