ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦਾ ਮਾਮਲਾ: ਮਿਲੀਭੁਗਤ ਵਾਲੇ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ-ਮਹਿਤਾਬ ਖਹਿਰਾ - arrest
ਮੁਹਾਲੀ: ਸਾਬਕਾ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਨੂੰ ਈਡੀ ਦੇ ਵੱਲੋਂ ਮੁਹਾਲੀ ਕੋਰਟ (Mohali Court) ਦੇ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ (Mehtab Khaira) ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਰਾਜਨੀਤੀ ਦੇ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਦੇ ਆਗੂ ਹੁੰਦੇ ਉਨ੍ਹਾਂ ਦੇ ਪਿਤਾ ਨੇ ਵੱਡੇ ਕਾਂਗਰਸ ਮੰਤਰੀ ਦਾ ਅਸਤੀਫਾ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਉਹ ਇੱਥੇ ਤੱਕ ਪਹੁੰਚ ਗਏ ਹਨ। ਖਹਿਰਾ ’ਤੇ ਆਪ ਵਿੱਚ ਹੁੰਦਿਆਂ ਫੰਡ ਇਕੱਠੇ ਕਰਨ ਦੇ ਮਾਮਲੇ ’ਤੇ ਬੋਲਦਿਆਂ ਮਹਿਤਾਬ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਉਨ੍ਹਾਂ ਦੇ ਪਿਤਾ ਨੂੰ ਪਾਰਟੀ ਦੇ ਲਈ ਵਿਦੇਸ਼ ’ਚੋਂ ਫੰਡ ਇਕੱਠਾ ਕਰਨ ਦੇ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਈਡੀ (ED) ਵੱਲੋਂ ਸੰਮਨ ਭੇਜੇ ਗਏ ਤਾਂ ਪਾਰਟੀ ਹੁਣ ਮੁੱਕਰ ਗਈ ਹੈ। ਉਨ੍ਹਾਂ ਨੇ ਆਪ ਪਾਰਟੀ ਨੂੰ ਝੂਠੀ ਪਾਰਟੀ ਦੱਸਿਆ ਹੈ। ਨਾਲ ਹੀ ਮਹਿਤਾਬ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਇਸ ਸਬੰਧੀ ਖੁਲਾਸੇ ਕਰਨਗੇ।