'ਆਪ' ਪਾਰਟੀ ਹੈ ਮੌਕਾਪ੍ਰਸਤ ਪਾਰਟੀ: ਢੀਂਡਸਾ - ਸੰਗਰੂਰ
ਸੰਗਰੂਰ: 'ਆਪ' ਨੇਤਾ ਹਰਿੰਦਰਪਾਲ ਸਿੰਘ ਖਾਲਸਾ ਦਾ ਬੀਜੇਪੀ ਦੇ 'ਚ ਆਉਣ 'ਤੇ ਅਕਾਲੀ ਦਲ ਨੇ ਸਵਗਤ ਕਰਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੋਦੀ ਤੋਂ ਇਲਾਵਾ ਹੋਰ ਕੋਈ ਵੀ ਪ੍ਰਧਾਨ ਮੰਤਰੀ ਦਾ ਚੇਹਰਾ ਸਾਹਮਣੇ ਨਹੀਂ ਹੈ ਅਤੇ ਨਾਂ ਹੀ ਉਨ੍ਹਾ ਜਿਨ੍ਹਾਂ ਯੋਗ ਕੋਈ ਹੋਰ ਹੈ। ਉੱਥੇ ਹੀ ਲੋਕ ਸਭਾ ਚੋਣਾਂ ਦੇ ਦਾਅਵੇਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ 'ਆਪ' ਪਾਰਟੀ ਤਾਂ ਹੈ ਹੀ ਮੌਕਾਪ੍ਰਸਤ ਪਾਰਟੀ ਜੋ ਮੌਕਾ ਦੇਖਦੀ ਹੈ, ਬਾਕੀ ਜੇ ਇਸੇ ਤਰ੍ਹਾਂ ਮੋਦੀ ਦਾ ਭਾਰਤ ਦੇ ਵਿੱਚ ਲੋਕਾਂ ਨਾਲ ਵਿਸ਼ਵਾਸ ਬਣਿਆ ਰਿਹਾ ਤਾਂ ਇੱਕ ਦਿਨ ਰਾਹੁਲ ਗਾਂਧੀ ਅਤੇ ਕੇਜਰੀਵਾਲ ਨੇ ਵੀ ਭਾਜਪਾ ਵਿੱਚ ਆ ਜਾਣਾ ਹੈ।