ਯੋਗ ਨਾਲ ਹਰਾਵਾਂਗੇ ਕੋਰੋਨਾ ਨੂੰ - ਫੇਫੜੇ ਮਜ਼ਬੂਤ
ਜਲੰਧਰ : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ।ਜਿਹੇ ਵਿਚ ਕੋਰੋਨਾ ਨੂੰ ਹਰਾਉਣ ਲਈ ਮੈਡੀਕਲ ਸਾਇੰਸ, ਆਯੁਰਵੇਦਿਕ ਅਤੇ ਹੋਮਿਓਪੈਥੀ ਆਪਣੇ ਪੱਧਰ ਉੱਤੇ ਕੰਮ ਕਰ ਰਹੀ ਹੈ।ਜਲੰਧਰ ਵਿਚ ਮੈਡਮ ਭਾਰਤੀ ਵੱਲੋਂ ਯੋਗ ਕਰਵਾ ਕੇ ਕੋਰੋਨਾ ਨੂੰ ਹਰਾਉਣ ਦਾ ਮੰਤਰ ਦੱਸਿਆ ਜਾ ਰਿਹਾ ਹੈ।ਮੈਡਮ ਭਾਰਤੀ ਨੇ ਕਿਹਾ ਹੈ ਕਿ ਹੁਣ ਕੋਰੋਨਾ ਨੂੰ ਦੇਖਦੇ ਹੋਏ ਅਸੀਂ ਵੀਡਿਉ ਕਾਨਫਰੰਸਿੰਗ ਦੁਆਰਾ ਯੋਗ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸਾਹ ਲੰਬੇ ਲੈਣੇ ਚਾਹੀਦੇ ਹਨ ਤਾਂ ਕਿ ਸਾਡੇ ਫੇਫੜੇ ਮਜ਼ਬੂਤ ਹੋ ਜਾਣ ਅਤੇ ਅਸੀਂ ਕੋਰੋਨਾ ਨੂੰ ਆਸਾਨੀ ਨਾਲ ਹਰਾ ਸਕੀਏ।ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਯੋਗ ਨਾਲ ਅਸੀਂ ਨਿਰੋਗ ਹੁੰਦੇ ਹਨ।
Last Updated : Apr 26, 2021, 11:03 PM IST